sisters murders cremations: ਦੋ ਦਿਨ ਪਹਿਲਾਂ ਮੋਗਾ ਦੇ ਪਿੰਡ ਸੇਖਾ ਖੁਰਦ ਦੇ ਇੱਕ ਸਿਰਫਿਰੇ ਆਸ਼ਿਕ ਵਲੋਂ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਜਾਣਕਾਰੀ ਮੁਤਾਬਕ ਇਹ ਸਖਸ਼ ਪਿੰਡ ਦੇ ਸਾਬਕਾ ਸਰਪੰਚ ਦਾ ਮੁੰਡਾ ਹੈ।ਉਨਾਂ੍ਹ ਦੋ ਮ੍ਰਿਤਕ ਕੁੜੀਆਂ ਅਮਨਦੀਪ ਕੌਰ (24) ਅਤੇ ਕਮਲਪ੍ਰੀਤ ਕੌਰ (18) ਦਾ ਸੰਸਕਾਰ ਪਰਿਵਾਰ ਵਲੋਂ ਕਰ ਦਿੱਤਾ ਗਿਆ ਹੈ।ਦੋਵਾਂ ਭੈਣਾਂ ਨੂੰ ਪਰਿਵਾਰ ਵਲੋਂ ਲਾਲ ਚੁੰਨੀਆਂ ਪਾ ਕੇ ਵਿਦਾ ਕੀਤਾ ਗਿਆ ਅਤੇ ਸ਼ਮਸ਼ਾਨਘਾਟ ‘ਚ ਇਕੋ ਚਿਖਾ ‘ਤੇ ਦੋਵਾਂ ਦਾ ਸੰਸਕਾਰ ਕੀਤਾ ਗਿਆ।ਇਸ ਸਮੇਂ ਪਰਿਵਾਰ ਦੀਆਂ ਧਾਹਾਂ ਨੇ ਸ਼ਮਸਾਨਘਾਟ ‘ਚ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ।ਦੱਸਣਯੋਗ ਹੈ ਕਿ ਸਾਬਕਾ ਸਰਪੰਚ ਜਗਦੇਵ ਸਿੰਘ ਦੇ ਪੁੱਤਰ ਗੁਰਵੀਰ ਸਿੰਘ ਨੇ ਦੋਵਾਂ ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ
ਜਿਸ ਕਰਕੇ ਇਲਾਜ ਦੌਰਾਨ ਉਨਾਂ੍ਹ ਦੀ ਮੌਤ ਹੋ ਗਈ ਸੀ।ਦੱਸ ਦੇਈਏ ਕਿ ਪੋਸਟਮਾਰਟਮ ਤੋਂ ਬਾਅਦ ਬੀਤੀ ਰਾਤ 8 ਵਜੇ ਸੰਸਕਾਰ ਕਰਨ ਲਈ ਪੁਲਿਸ ਵਲੋਂ ਲਾਸ਼ਾਂ ਨੂੰ ਸਿੱਧਾ ਸ਼ਮਸਾਨਘਾਟ ਹੀ ਲਿਜਾਇਆ ਗਿਆ।ਸੰਸਕਾਰ ਦਾ ਵਿਰੋਧ ਕਰਦਿਆਂ ਪਰਿਵਾਰ ਨੇ ਕਿਹਾ ਸੀ ਕਿ ਜਿੰਨਾ ਚਿਰ ਪੁਲਸ ਦੋਸ਼ੀ ਗੁਰਵੀਰ ਸਿੰਘ ਦੇ ਪਿਤਾ ਜਗਦੇਵ ਸਿੰਘ ਜਿਸ ਦਾ ਰਿਵਾਲਵਰ ਵਰਤੋਂ ‘ਚ ਲਿਆਂਦਾ ਗਿਆ ਸੀ ਨੂੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਉਨੀ ਦੇਰ ਤੱਕ ਕੁੜੀਆਂ ਦਾ ਸੰਸਕਾਰ ਨਹੀਂ ਕਰਾਂਗੇ।ਪੁਲਿਸ ਵਲੋਂ ਲਾਸ਼ਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਅਤੇ ਪਰਿਵਾਰਕ ਮੈਂਬਰ ਲਾਸ਼ਾਂ ਨੂੰ ਲੈ ਕੇ ਘਰ ਆ ਗਿਆ।ਕਰੀਬ 10 ਘੰਟੇ ਪ੍ਰਸ਼ਾਸਨ ਦੀ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਸਰਕਾਰ ਵਲੋਂ ਸਵਾ ਅੱਠ ਲੱਖ ਰੁਪਏ ਪਹਿਲਾਂ ਅਤੇ ਸਵਾ ਅੱਠ ਲੱਖ ਰੁਪਏ ਬਾਅਦ ‘ਚ ਦੇਣ ਦਾ ਐਲਾਨ ਕੀਤਾ ਹੈ।