bjp leader farmers burn effigy captain: ਬੀਤੇ ਸ਼ਨੀਵਾਰ ਨੂੰ ਮਲੋਟ ‘ਚ ਕਿਸਾਨ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਕੀਤੀ।ਘਟਨਾ ਤੋਂ ਬਾਅਦ ਹੁਣ ਕਪੂਰਥਲਾ ‘ਚ ਵੀ ਐਤਵਾਰ ਨੂੰ ਭਾਜਪਾ ਨੇਤਾ ਅਤੇ ਕਿਸਾਨ ਆਹਮਣੇ-ਸਾਹਮਣੇ ਹੋ ਗਏ।ਕਿਸਾਨ ਪ੍ਰਦਰਸ਼ਨਕਾਰੀਆਂ ਨੇ ਮੰਡਲ ਭਾਜਪਾ ਪ੍ਰਧਾਨ ਧਰਮਪਾਲ ਮਹਾਜ਼ਨ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ।ਸਮਾਂ ਰਹਿੰਦਿਆਂ ਪੁਲਸ ਨੇ ਉਨ੍ਹਾਂ ਦਾ ਬਚਾਅ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ।ਇਸ ਤੋਂ ਬਾਅਦ ਭਾਜਪਾ ਮੰਡਲ ਪ੍ਰਧਾਨ ਉੱਥੋਂ ਚਲੇ ਗਏ।ਕਿਸਾਨ ਸਮਰਥਕਾਂ ਨੇ ਚਾਰਬੱਤੀ ਚੌਕ ‘ਤੇ ਪੁਲਸ ਦੀ ਮੌਜੂਦਗੀ ‘ਚ ਪ੍ਰਦਰਸ਼ਨ ਕੀਤਾ ਅਤੇ ਨਾਇਬ ਤਹਿਸੀਲਦਾਰ ਅਤੇ ਡੀਐੱਸਪੀ ਸਬ-ਡਿਵੀਜ਼ਨ ਨੂੰ ਸੌਂਪ ਦਿੱਤਾ।ਕਿਸਾਨ ਪ੍ਰਦਰਸ਼ਨਕਾਰੀਆਂ ਵਲੋਂ ਭਾਜਪਾ ਨੇਤਾ ਨਾਲ ਕੀਤੀ ਗਈ ਬਦਤਮੀਜ਼ੀ ਅਤੇ ਹੱਥੋਪਾਈ ਦੀ ਵੀਡੀਓ ਵੀ ਵਾਇਰਲ ਕੀਤੀ ਗਈ।
ਭਾਜਪਾ ਨੇਤਾ ਨੇ ਪ੍ਰਦਰਸ਼ਨਕਾਰੀਆਂ ਦੀ ਇਸ ਗਤੀਵਿਧੀ ਨੂੰ ਲੋਕਤੰਤਰ ਦਾ ਘਾਣ ਦੱਸਿਆ ਅਤੇ ਪੁਲਸ ਪ੍ਰਸ਼ਾਸਨ ਨੂੰ ਨਿਰਪੱਖਤਾ ਨਾਲ ਕੰਮ ਕਰਨ ਦੀ ਮੰਗ ਕੀਤੀ ਹੈ।ਸ਼ਨੀਵਾਰ ਨੂੰ ਮਲੋਟ ‘ਚ ਭਾਜਪਾ ਵਿਧਾਇਕ ਨਾਲ ਹੋਈ ਘਟਨਾ ਦੇ ਰੋਸ ‘ਚ ਕਪੂਰਥਲਾ ਦੇ ਭਾਜਪਾ ਨੇਤਾਵਾਂ ਨੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਨ ਦੀ ਤਿਆਰੀ ਕਰ ਰਹੇ ਸਨ।ਅਚਾਨਕ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਦੇ ਵਰਕਰਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਭਾਜਪਾ ਨੇਤਾਵਾਂ ਦਾ ਵਿਰੋਧ ਕੀਤਾ ਅਤੇ ਉਨਾਂ੍ਹ ਤੋਂ ਕੈਪਟਨ ਦਾ ਪੁਤਲਾ ਵੀ ਖੋਹ ਲਿਆ।ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਐੱਸਪੀ ਹੈੱਡਕੁਆਰਟਰ ਰਮਨੀਸ਼ ਚੌਧਰੀ, ਐੱਸਪੀ ਟ੍ਰੈਫਿਕ ਜਸਵੀਰ ਸਿੰਘ, ਸਬ-ਡਿਵੀਜ਼ਨ ਡੀਐੱਸਪੀ ਸੁਰਿੰਦਰ ਸਿੰਘ ਪਹੁੰਚ ਗਏ।
LIVE Takhat Sri Kesgarh Sahib Sri Anandpur Sahib/ਹੋਲੇ-ਮਹੱਲੇ ‘ਤੇ ਉਮੜਿਆ ਸੰਗਤਾਂ ਦਾ ਸੈਲਾਬ