Kangana ranaut visit Golden temple : ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਕਸਰ ਵਿਵਾਦਾਂ ਵਿਚ ਆਪਣੇ ਟਵੀਟਸ ਕਰਕੇ ਘਿਰੀ ਰਹਿੰਦੀ ਹੈ। ਹਾਲ ਹੀ ਦੇ ਵਿਚ ਓਹਨਾ ਦਾ ਟਵਿੱਟਰ ਅਕਾਊਂਟ ਵੀ ਬੈਨ ਕਰ ਦਿੱਤਾ ਗਿਆ ਹੈ। ਪਰ ਦਸ ਦਈਏ ਅੱਜ ਕੰਗਨਾ ਰਣੌਤ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਚ ਪੂਰੇ ਪਰਿਵਾਰ ਸਮੇਤ ਮੱਥਾ ਟੇਕਣ ਪਹੁੰਚੀ ਹੈ। ਸਿਕਿਓਰਿਟੀ ਵਜੋਂ ਪੰਜਾਬ ਪੁਲਿਸ ਵੀ ਉਹਨਾਂ ਦੇ ਨਾਲ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ।
ਉਸਦੀ ਸਿਕਿਓਰਿਟੀ ਦਾ ਪੂਰਾ ਬੰਦੋਬਸਤ ਪੰਜਾਬ ਪੁਲਿਸ ਵਲੋਂ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕੰਗਨਾ ਜਲਦ ਹੀ ਮੁੰਬਈ ਵਾਪਸੀ ਕਰਨ ਜਾ ਰਹੀ ਹੈ। ਇਸੇ ਲਈ ਉਹ ਸ੍ਰੀ ਦਰਬਾਰ ਸਾਹਿਬ ਪਹੁੰਚੀ ਸੀ। ਹਾਲਾ ਕਿ ਉਹਨਾਂ ਨੇ ਮੀਡਿਆ ਨਾਲ ਕੋਈ ਗੱਲਬਾਤ ਨਹੀ ਕੀਤੀ। ਪਰ ਉਸਨੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਕਿਹਾ -ਅੱਜ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਭਾਵੇਂ ਉੱਤਰ ਵਿੱਚ ਵੱਡੇ ਹੋ ਗਏ ਹਾਂ ਅਤੇ ਪਰਿਵਾਰ ਵਿੱਚ ਲਗਭਗ ਹਰ ਕੋਈ ਬਹੁਤ ਵਾਰ ਮੰਦਰ ਗਿਆ ਹੈ ਸਿਰਫ ਮੇਰੇ ਲਈ ਪਹਿਲੀ ਵਾਰ ਸੀ। ਦਰਬਾਰ ਸਾਹਿਬ ਦੀ ਸੁੰਦਰਤਾ ਅਤੇ ਬ੍ਰਹਮਤਾ ਨਾਲ ਬੇਬਾਕ ਅਤੇ ਹੈਰਾਨ… ❤
ਲਗਾਤਾਰ ਕਿਸਾਨਾਂ ਨੂੰ ਲੈ ਕੇ ਵੱਖੋ-ਵੱਖਰੀਆਂ ਟਿੱਪਣੀਆਂ ਕਾਰਨ ਕੰਗਨਾ ਰਣੌਤ ਸੁਰਖੀਆਂ ਵਿਚ ਬਣੀ ਰਹੀ ਹੈ । ਬਾਰਡਰਾਂ ਤੇ ਪਿਛਲੇ 6 ਮਹੀਨਿਆਂ ਤੋਂ ਬੈਠੇ ਕਿਸਾਨਾਂ ਉੱਤੇ ਕੰਗਨਾ ਆਪਣੀਆਂ ਘਟੀਆ ਟਿੱਪਣੀਆਂ ਕਰਦੀ ਆਈ ਸੀ। ਉਸਦਾ ਵਿਰੋਧ ਨਾ ਕੇਵਲ ਪੰਜਾਬੀਆਂ ਨੇ ਕੀਤਾ ਬਲਕਿ ਪੰਜਾਬੀ ਸਿਤਾਰਿਆਂ ਨੇ ਵੀ ਜੰਮ ਕੇ ਕੀਤਾ। ਉਹ ਆਪਣੇ ਟਵੀਟਾਂ ਰਾਹੀਂ ਸਾਡੀਆਂ ਮਾਵਾਂ ਨੂੰ 100-100 ਰੁਪਏ ‘ਚ ਆਈਆਂ ਔਰਤਾਂ ਦੱਸਦੀ ਸੀ,ਜਿਸ ਕਰਕੇ ਉਸਨੂੰ ਪੰਜਾਬੀ ਸਿਤਾਰਿਆਂ ਨੇ ਬਹੁਤ ਲਾਹਣਤਾਂ ਪਾਈਆਂ ਸਨ। ਕੰਗਨਾ ਆਪਣੇ ਟਵੀਟਾਂ ਰਾਹੀਂ ਹੀ ਟਿੱਪਣੀਆਂ ਕਰਦੀ ਸੀ ਤੇ ਅੱਗੋਂ ਪੰਜਾਬੀ ਸਿਤਾਰੇ ਵੀ ਉਹਨਾਂ ਨੂੰ ਟਵੀਟਾਂ ਵਿੱਚ ਹੀ ਜਵਾਬ ਦਿੰਦੇ ਸਨ। ਵਰਕ ਫ਼ਰੰਟ ਦੀ ਗੱਲ ਕਰੀਏ ਤਾ ਕੰਗਨਾ ਦੀਆਂ ਕਈ ਨਵੀਆਂ ਫ਼ਿਲਮਾਂ ਬਣ ਕੇ ਤਿਆਰ ਹਨ। ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀਆ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ।