ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਆਪਣੀ ਪਤਨੀ ਨੂੰ ਫਾਵੜੇ ਨਾਲ ਕਤਲ ਕਰਨ ਦੇ ਦੋਸ਼ੀ ਪਤੀ ਗੁਰਮੀਤ ਸਿੰਘ ਨੇ ਮੰਗਲਵਾਰ ਦੇਰ ਰਾਤ ਪਿੰਡ ਧੰਨ ਸਿੰਘ ਖਾਨਾ ਦੇ ਵਾਟਰ ਵਰਕਸ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਪਿੰਡ ਵਾਸੀਆਂ ਨੂੰ ਬੁੱਧਵਾਰ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਥਾਣਾ ਕੋਟਫੱਤਾ ਨੇ ਮੁਲਜ਼ਮ ਦੀ ਲਾਸ਼ ਨੂੰ ਵਾਟਰ ਵਰਕਸ ਤੋਂ ਬਾਹਰ ਕੱਢਿਆ ਗਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਘਰੇਲੂ ਝਗੜੇ ਵਿਚ ਗੁਰਮੀਤ ਸਿੰਘ ਨੇ ਸੋਮਵਾਰ ਦੇਰ ਰਾਤ ਆਪਣੀ ਪਤਨੀ ਬਿੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਦੋਂ ਤੋਂ ਹੀ ਮੁਲਜ਼ਮ ਫਰਾਰ ਸੀ।
ਇਹ ਵੀ ਪੜ੍ਹੋ : SAD ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ 15 ਜੂਨ ਨੂੰ ਦੇਵੇਗਾ ‘ਧਰਨਾ’, ਸਿਹਤ ਮੰਤਰੀ ਨੂੰ ਬਰਖਾਸਤ ਕਰਨ ਦੀ ਕੀਤੀ ਜਾਵੇਗੀ ਮੰਗ
ਥਾਣਾ ਕੋਟਫੱਤਾ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਪੁਲਿਸ ਨੂੰ ਪਿੰਡ ਧਨ ਸਿੰਘ ਖਾਨਾ ਤੋਂ ਸੂਚਨਾ ਮਿਲੀ ਕਿ ਇੱਕ ਵਿਅਕਤੀ ਦੀ ਲਾਸ਼ ਪਿੰਡ ਦੇ ਵਾਟਰ ਵਰਕਸ ਵਿੱਚ ਪਈ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਫਤੀਸ਼ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਦੇਹ ਉਸੀ ਗੁਰਮੀਤ ਸਿੰਘ ਦੀ ਹੈ ਜੋ ਆਪਣੀ ਪਤਨੀ ਬਿੰਦਰ ਕੌਰ ਦੀ ਹੱਤਿਆ ਕਰਕੇ ਭੱਜ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਵਾਟਰ ਵਰਕਸ ਤੋਂ ਬਾਹਰ ਕੱ ਕੱਢਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਗੁਰਮੀਤ ਸਿੰਘ ਆਪਣੀ ਪਤਨੀ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੁਲਜ਼ਮ ਦੀ ਲਾਸ਼ ਬੁੱਧਵਾਰ ਸਵੇਰੇ ਬਰਾਮਦ ਕੀਤੀ ਗਈ। ਮੰਗਲਵਾਰ ਨੂੰ ਥਾਣਾ ਕੈਂਟ ਵਿਖੇ ਮ੍ਰਿਤਕ ਬਿੰਦਰ ਕੌਰ ਦੇ ਪਿਤਾ ਭਜਨ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਪੰਜਾਬ ‘ਚ ਘੱਟ ਹੋਇਆ ਕੋਰੋਨਾ ਦਾ ਕਹਿਰ, ਮਿਲੇ 1407 ਨਵੇਂ ਮਾਮਲੇ, ਹੋਈਆਂ 66 ਮੌਤਾਂ