ਜਗਰਾਓਂ : ਥਾਣਾ ਸਿੱਧਵਾਂ ਬੇਟ ਅਧੀਨ ਇਕ ਪਿੰਡ ਦੀ ਨਾਬਾਲਗ ਲੜਕੀ ਨੂੰ ਉਸਦੇ ਮਾਮੇ ਨੇ ਹਵਸ ਦਾ ਸ਼ਿਕਾਰ ਬਣਾਇਆ। ਲੜਕੀ ਥਾਣੇ ਦੇ ਹਠੂਰ ਖੇਤਰ ਦੇ ਇੱਕ ਪਿੰਡ ਵਿੱਚ ਆਪਣੀ ਚਾਚੀ ਦੇ ਮੂੰਹਬੋਲੇ ਭਰਾ ਦੇ ਘਰ ਗਈ ਹੋਈ ਸੀ। ਇਥੇ ਦੋਸ਼ੀ ਨੇ 16 ਸਾਲ ਦੀ ਇਸ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ।
ਇਸ ਗੱਲ ਤਾ ਪਤਾ ਲੱਗਾ ਜਦੋਂ ਲੜਕੀ 3 ਮਹੀਨੇ ਦੀ ਗਰਭਵਤੀ ਹੋ ਗਈ। ਜਦੋਂ ਉਸਨੇ ਇਸ ਸਬੰਧੀ ਆਪਣੇ ਪਿਤਾ ਨੂੰ ਦੱਸਿਆ ਤਾਂ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ 25 ਸਾਲਾ ਦੋਸ਼ੀ ਸੰਦੀਪ ਸਿੰਘ ਖਿਲਾਫ ਥਾਣਾ ਹਠੂਰ ਵਿਖੇ ਧਾਰਾ 376 ਅਧੀਨ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਹੁਣ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ ਸਿੱਖੋ ਡਰਾਈਵਿੰਗ, ਫਿਰ ਉਥੋਂ ਹੀ ਬਣਵਾਓ ਪੱਕਾ ਲਾਇਸੈਂਸ
ਥਾਣਾ ਹਠੂਰ ਦੀ ਇੰਚਾਰਜ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਚਾਚੀ ਉਸ ਦੀ ਦੇਖਭਾਲ ਕਰਦੀ ਸੀ। ਲੜਕੀ ਦਾ ਮੈਡੀਕਲ ਮੰਗਲਵਾਰ ਨੂੰ ਕੀਤਾ ਜਾਵੇਗਾ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।