ਵੀਰਵਾਰ ਦੁਪਹਿਰ ਨੂੰ ਲੁਧਿਆਣਾ ਮਹਾਨਗਰ ਦੇ ਫੀਲਡਗੰਜ ਪ੍ਰੇਮ ਨਗਰ ਖੇਤਰ ਵਿੱਚ ਦੋ ਧੜਿਆਂ ਦੀ ਆਪਸ ਵਿੱਚ ਝੜਪ ਹੋ ਗਈ। ਮਾਮਲਾ ਘਰੇਲੂ ਝਗੜੇ ਨਾਲ ਜੁੜਿਆ ਹੋਇਆ ਹੈ। ਨੌਜਵਾਨ ਦੇ ਸਹੁਰੇ ਵਾਲੇ ਉਸ ਦੇ ਪਿਤਾ ਨਾਲ ਮਾਰਕੁੱਟ ਕਰਨ ਤੋਂ ਬਾਅਦ ਪਤਨੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ। ਇਸ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਇੱਟਾਂ-ਪੱਥਰ ਅਤੇ ਬੋਤਲਾਂ ਚੱਲੀਆਂ। ਹਮਲੇ ਵਿਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁਸਤਵਾਜ ਇਲਾਕੇ ਦੇ ਨਿਵਾਸੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਪਹਿਲਾਂ ਪ੍ਰੇਮ ਨਗਰ ਫੀਲਡਗੰਜ ਦੀ ਰਹਿਣ ਵਾਲੀ ਸਿਮਰਨ ਨਾਲ ਵਿਆਹ ਹੋਇਆ ਸੀ। ਉਸ ਦੀ ਇੱਕ ਧੀ ਵੀ ਹੈ। ਬੁੱਧਵਾਰ ਨੂੰ ਉਸ ਦੇ ਘਰ ਸਹੁਰੇ ਵਾਲੇ ਆਏ ਅਤੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਲੈ ਗਏ।
ਇਹ ਵੀ ਪੜ੍ਹੋ : ਇੱਕ ਮਾਂ ਦੀ DGP ਤੇ CM ਨੂੰ ਗੁਹਾਰ- ਨਾਭਾ ਜੇਲ੍ਹ ‘ਚ ਬੰਦ ਪੁੱਤਰ ‘ਤੇ ਬੁਰੀ ਤਰ੍ਹਾਂ ਹੋ ਰਿਹੈ ਟਾਰਚਰ, AJS ਮੰਗ ਰਿਹਾ ਰਿਸ਼ਵਤ, ਦਿਓ ਇਨਸਾਫ
ਵੀਰਵਾਰ ਸਵੇਰੇ ਉਸ ਦਾ ਪਿਤਾ ਕੰਵਲਪਾਲ ਸਿੰਘ ਪ੍ਰੇਮ ਨਗਰ ਸਥਿਤ ਆਪਣੇ ਨਾਨਾ ਦੇ ਘਰ ਮੌਜੂਦ ਸੀ ਕਿ ਮੇਰੀ ਪਤਨੀ ਦੇ ਭਰਾਵਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਪਿਤਾ ਦੀ ਪੱਗ ਵੀ ਲਾਹੀ ਗਈ। ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਏਸੀਪੀ ਵਰਿਆਮ ਸਿੰਘ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।