ਮੋਹਾਲੀ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਇੱਕ 8 ਸਾਲਾ ਬੱਚੇ ਦੀ ਛੱਪੜ ਵਿੱਚ ਡੁੱਪਣ ਕਾਰਨ ਮੌਤ ਹੋ ਗਈ। ਘਟਨਾ ਨੇੜਲੇ ਪਿੰਡ ਬਡਮਾਜਰਾ ਕਾਲੋਨੀ ਦੀ ਹੈ, ਜਿਥੇ 8 ਸਾਲਾ ਕ੍ਰਿਸ਼ਨਾ ਉਰਫ ਟੁੱਡੂ ਦੇਰ ਸ਼ਾਮ ਛੱਪੜ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਬੱਤਖ ਆਂਡੇ ਲੈਣ ਗਿਆ ਸੀ।
ਅਚਾਨਕ ਪੈਰ ਫਿਸਲਣ ਕਰਕੇ ਛੱਪੜ ਵਿੱਚ ਡਿੱਗ ਗਿਆ ਅਤੇ ਦਲਦਲ ਵਿੱਚ ਫਸਣ ਨਾਲ ਉਸ ਦੀ ਮੌਤ ਹੋ ਗਈ। ਦੂਸਰੇ ਬੱਚਿਆਂ ਨੇ ਇਸ ਦੀ ਜਾਣਕਾਰੀ ਕ੍ਰਿਸ਼ਣਾ ਦੇ ਪਿਤਾ ਸ਼੍ਰੀ ਰਾਮ ਨੂੰ ਦਿੱਤੀ, ਪਹਿਲਾਂ ਤਾਂ ਕਿਸੇ ਨੇ ਸੱਚ ਨਹੀਂ ਮੰਨਿਆ, ਫਿਰ ਲੱਭਣ ’ਤੇ ਵੀ ਬੱਚੇ ਦੀ ਲਾਸ਼ ਨਹੀਂ ਮਿਲਿਆ ਤਾਂ ਸਾਰੇ ਘਰ ਵਾਪਸ ਆ ਗਏ।
ਐਤਵਾਰ ਨੂੰ ਲਾਸ਼ ਛੱਪੜ ਦੇ ਪਾਣੀ ਵਿੱਚ ਤੈਰਦੀ ਵੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਬਲੌਂਗੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਛੱਪੜ ਤੋਂ ਲਾਸ਼ ਬਾਹਰ ਕੱਢੀ, ਲਾਸ਼ ਕ੍ਰਿਸ਼ਣ ਦੀ ਹੀ ਸੀ। ਮ੍ਰਿਤਕ ਦੋ ਭਰਾ-ਭੈਣਾਂ ਤੋਂ ਛੋਟਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਕਰੋੜਾਂ ਦੀ ਚੋਰੀ : ਹੀਰਿਆਂ ਦਾ ਕਾਰੀਗਰ ਡੇਢ ਕਿਲੋ ਸੋਨਾ ਤੇ ਡਾਇਮੰਡ ਲੈ ਕੇ ਰਫੂਚੱਕਰ, Tricity ‘ਚ ਅਲਰਟ ਜਾਰੀ
ਜਦਕਿ ਪਿਤਾ ਮਜ਼ਦੂਰੀ ਕਰਦੇ ਅਤੇ ਮਾਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।