ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣਾ ਹੁਣ ਆਮ ਜਿਹੀ ਗੱਲ ਹੋ ਰਹੀ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਉਨ੍ਹਾਂ ਲੋਕਾਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ ਜੋ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਸਾਹਮਣੇ ਆਇਆ ਹੈ।
ਇਥੇ ਇਕ ਕੈਦੀ ਦਾ ਦੋਸਤ ਉਸ ਨੂੰ ਮਿਲਣ ਆਇਆ ਹੋਇਆ ਸੀ। ਉਹ ਆਪਣੇ ਕੈਦੀ ਦੋਸਤ ਨੂੰ ਕੁਝ ਕੱਪੜੇ ਅਤੇ ਚੱਪਲਾਂ ਦੇਣਾ ਚਾਹੁੰਦਾ ਸੀ। ਜਦੋਂ ਜੇਲ੍ਹ ਦੀ ਸੁਰੱਖਿਆ ਟੀਮ ਨੂੰ ਸ਼ੱਕ ਹੋਇਆ ਕਿ ਕੱਪੜੇ ਅਤੇ ਚੱਪਲਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਚੱਪਲਾਂ ਦੇ ਹੇਠਲੇ ਹਿੱਸੇ ਵਿਚ ਇੱਕ ਛੋਟਾ ਮੋਬਾਈਲ ਅਤੇ 12 ਸਿਮਾਂ ਮਿਲੀਆਂ। ਜੇਲ੍ਹ ਪ੍ਰਸ਼ਾਸਨ ਨੇ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਪੁਲਿਸ ਨੇ ਜੇਲ੍ਹ ਵਿੱਚ ਬੰਦ ਕੈਦੀ ਸਣੇ ਦੋਵਾਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀ ਨੇ ਕਤਲ ਅਤੇ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਦੁਪਹਿਰ 3 ਵਜੇ ਕੇਂਦਰੀ ਜੇਲ੍ਹ ਦੇ ਬਾਹਰ ਵਾਲੇ ਗੇਟ ‘ਤੇ ਇੱਕ ਵਿਅਕਤੀ ਰਮਨਜੀਤ ਸਿੰਘ ਨਿਵਾਸੀ ਜੇਲ੍ਹ ਵਿੱਚ ਬੰਦ ਕੈਦੀ ਸੁਰਜੀਤ ਸਿੰਘ ਨਿਵਾਸ ਬੈਰੇਕ ਨੰ. 8 ਨੂੰ ਕੱਪੜੇ ਤੇ ਚੱਪਲਾਂ ਦੇਣ ਆਇਆ ਸੀ।
ਡਿਊਟੀ ’ਤੇ ਬੈਠੇ ਇੱਕ ਮੁਲਾਜ਼ਮ ਦਲਜੀਤ ਸਿੰਘ ਨੇ ਉਕਤ ਵਿਅਕਤੀ ਵੱਲੋਂ ਲਿਆਂਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਸਨੂੰ ਸ਼ੱਕ ਹੋਇਆ ਕਿ ਚੱਪਲਾਂ ਵਿੱਚ ਕੁਝ ਸੀ। ਜਦੋਂ ਜਾਂਚ ਟੀਮ ਨੇ ਚੱਪਲਾਂ ਨੂੰ ਉਖਾੜ ਕੇ ਦੇਖਿਆ ਤਾਂ ਇਕ ਮੋਬਾਈਲ ਅਤੇ 12 ਸਿਮ ਲੁਕੋਏ ਹੋਏ ਸਨ। ਜੇਲ੍ਹ ਵਿੱਚ ਮੋਬਾਈਲ ਪਹੁੰਚਾਉਣ ਤੋਂ ਪਹਿਲਾਂ ਫੜੇ ਜਾਣ ਦਾ ਇਹ ਪਹਿਲਾ ਕੇਸ ਨਹੀਂ ਹੈ।
ਇਹ ਵੀ ਪੜ੍ਹੋ : ਮੱਖੂ ਚੈੱਕ ਪੋਸਟ ‘ਤੇ ਦੋ ਪੁਲਿਸ ਵਾਲਿਆਂ ‘ਤੇ ਨੌਜਵਾਨ ਨੇ ਚੜ੍ਹਾ ‘ਤੀ ਕਾਰ, ਇੱਕ ਮੁਲਾਜ਼ਮ ਦੀ ਮੌਤ, ਦੂਜਾ ਬੁਰੀ ਤਰ੍ਹਾਂ ਫੱਟੜ
ਦੱਸਣਯੋਗ ਹੈ ਕਿ ਸਾਲ 2018 ਵਿਚ ਇਕ ਕੈਦੀ ਨੂੰ ਚੱਪਲਾਂ ਵਿਚ ਮੋਬਾਈਲ ਲੁਕੋ ਕੇ ਜੇਲ੍ਹ ਵਿਚ ਲਿਆਂਦਾ ਗਿਆ ਸੀ। ਜਨਵਰੀ 2020 ਵਿਚ ਜਦੋਂ ਹਵਾਲਾਤੀ ਅਦਾਲਤ ਵਿੱਚ ਪੇਸ਼ੀ ਤੋਂ ਵਾਪਸ ਪਰਤਿਆ ਤਾਂ ਮੋਬਾਈਲ ਅਤੇ ਤੰਬਾਕੂ ਦੋਵਾਂ ਚੱਪਲਾਂ ਤੋਂ ਬਰਾਮਦ ਹੋਏ। ਜਦੋਂ ਇੱਕ ਕੈਦੀ 2019 ਵਿੱਚ ਪੈਰੋਲ ਤੋਂ ਵਾਪਸ ਆਇਆ, ਤਾਂ ਉਸ ਦੀਆਂ ਜੁੱਤੀਆਂ ਵਿੱਚ ਇੱਕ ਮੋਬਾਈਲ ਮਿਲਿਆ। ਇਹੀ ਹਾਲ ਪੰਜਾਬ ਦੀਆਂ ਹੋਰ ਕੇਂਦਰੀ ਜੇਲ੍ਹਾਂ ਦਾ ਹੈ। ਕੈਦੀਆਂ ਕੋਲੋਂ ਹਰ ਰੋਜ਼ ਮੋਬਾਈਲ ਅਤੇ ਸਿਮ ਬਰਾਮਦ ਕੀਤੇ ਜਾਂਦੇ ਹਨ, ਜਿਸ ਨਾਲ ਜੇਲ ਪ੍ਰਸ਼ਾਸਨ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ।