ਅੱਜ ਸਮਾਣਾ ਦੇ ਰਿਲਾਇੰਸ ਪੈਟਰੋਲ ਪੰਪ ਤੇ ਕਿਸਾਨ ਯੂਨੀਅਨ ਏਕਤਾ ਵੱਲੋਂ ਭਾਰੀ ਸੰਖਿਆ ਵਿਚ ਔਰਤਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਮਹਿਲਾਵਾਂ ਵੱਲੋਂ ਤੀਆਂ ਦੇ ਤਿਉਹਾਰ ਮਨਾਉਂਦਿਆਂ ਮੋਦੀ ਸਰਕਾਰ ਦੇ ਦੇਸ਼ ਵੇਚ ਦਿੱਤਾ ਦੀਆਂ ਬੋਲੀਆਂ ਪਾ ਕੇ ਕੀਤਾ ਪਾਇਆ ਅਤੇ ਮੋਦੀ ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨਾਂ ਵਾਪਸ ਲੈਣ ਤੇ ਵੀ ਬੋਲੀਆਂ ਪਾਈਆਂ।
ਇਸ ਮੌਕੇ ਅਮਨਦੀਪ ਬੁਜਰਕ ਪਵਿੱਤਰ ਕੌਰ ਬੰਮਣਾਂ ਕਿਰਨਜੀਤ ਕੌਰ ਬੰਮਣਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਵਿੱਚ ਪੂਰੇ ਸਾਲ ਦੇ ਤਿਓਹਾਰ ਅਸੀਂ ਸੜਕਾਂ ਤੇ ਮਨਾਉਣ ਲਈ ਮਜਬੂਰ ਹੋ ਰਹੇ ਹਾਂ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਨਹੀਂ ਸੁਣਦੀ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਜਨਤਾ ਮੋਦੀ ਮੋਦੀ ਤੋਂ ਗਿਣ ਗਿਣ ਕੇ ਬਦਲੇ ਲਵੇਗੀ। ਇਸ ਮੌਕੇ ਭੁਪਿੰਦਰ ਸਿੰਘ ਨਿਸ਼ਾਨ ਸਿੰਘ ਸੁਰਜੀਤ ਸਿੰਘ ਮਾਲਵਿੰਦਰ ਸਿੰਘ ਮੱਘਰ ਸਿੰਘ ਜਗਮੇਲ ਸਿੰਘ ਹਾਜ਼ਰ ਸਨ।