ਜਲੰਧਰ ਦੇ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ‘ਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਥੇ ਐਕਟਿਵਾ ਸਵਾਰ ਨਣਾਨ-ਭਾਬੀ ਦੀ ਮੌਤ ਹੋ ਗਈ। ਐਕਟਿਵਾ ਦੀ ਜਿਸ ਕਾਰ ਨਾਲ ਟੱਕਰ ਹੋਈ, ਉਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰ ਮੁਤਾਬਕ ਖਹਿਰਾ ਰਿਜੋਰਟ ਨੇੜੇ ਸੋਮਵਾਰ ਸ਼ਾਮ ਨੂੰ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ‘ਤੇ ਐਕਟਿਵਾ ਅਤੇ ਸਵਿਫਟ ਕਾਰ ਵਿਚਾਲੇ ਹੋਈ ਟੱਕਰ ਹੋ ਗਈ। ਐਕਟਿਵਾ ‘ਤੇ ਸੁਮਨ ਪਤਨੀ ਪਲਵਿੰਦਰ ਸਿੰਘ ਨਿਵਾਸੀ ਕੋਟਲੀ ਗਜਰਾਂ ਆਪਣੀ ਨਨਾਣ ਕਿਸਮਤ ਪਤਨੀ ਜਤਿੰਦਰ ਨਿਵਾਸੀ ਰਤਕੀ ਨਾਲ ਆਪਣੇ ਐਕਟਿਵਾ ਤੋਂ ਆਪਣੇ ਪਿੰਡ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਗਲਤ ਸਾਈਡ ਤੋਂ ਆ ਰਹੀ ਸੀ। ਜਦੋਂ ਉਹ ਨਕੋਦਰ ਰੋਡ ‘ਤੇ ਖਹਿਰਾ ਰਿਜੋਰਟ ਦੇ ਸਾਹਮਣੇ ਪਹੁੰਚੀ ਤਾਂ ਇਹ ਦੂਜੇ ਪਾਸਿਓਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਸੁਮਨ ਅਤੇ ਕਿਸਮਤ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦੋਦਾ : ਸ਼ਰਾਬ ਤਸਕਰਾਂ ਖਿਲਾਫ ਕਾਰਵਾਈ ਕਰਨ ਗਈ ਪੁਲਿਸ ਟੀਮ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ, ਦੋ ਮੁਲਾਜ਼ਮ ਬੁਰੀ ਤਰ੍ਹਾਂ ਫੱਟੜ
ਸੁਮਨ ਕੋਟਲੀ ਗਜਰਾਂ ਦੇ ਸਰਪੰਚ ਜੋਗਿੰਦਰ ਸਿੰਘ ਟਾਈਗਰ ਦੀ ਨੂੰਹ ਹੈ। ਮੌਕੇ ‘ਤੇ ਪਹੁੰਚੇ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।