‘ਤੁਸੀਂ ਚੰਗਾ ਖੇਡਿਆ ਹੈ, ਰੋਣਾ ਬੰਦ ਕਰੋ, ਮੈਨੂੰ ਤੁਹਾਡੇ ਰੋਣ ਦੀ ਆਵਾਜ਼ ਸੁਣ ਰਹੀ ਹੈ’, ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਮਹਿਲਾ ਹਾਕੀ ਟੀਮ ਨਾਲ ਗੱਲਬਾਤ ਕਰਦਿਆਂ ਕਹੀ ਹੈ।
ਪ੍ਰਧਾਨ ਮੰਤਰੀ ਹਰ ਮੈਚ ਤੋਂ ਬਾਅਦ ਦੇਸ਼ ਦੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆਏ ਹਨ। ਭਾਵੇ ਖੁਸ਼ੀ ਹੋਵੇ ਜਾਂ ਗਮੀ, ਦੇਸ਼ ਦੇ ਪ੍ਰਧਾਨ ਮੰਤਰੀ ਹਰ ਸਮੇਂ ਉਨ੍ਹਾਂ ਦੇ ਨਾਲ ਗਲਬਾਤ ਕਰਦੇ ਹਨ, ਪਰ ਅੱਜ ਜਦੋਂ ਪੀਐਮ ਮੋਦੀ ਨੇ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ ਨਾਲ ਗੱਲ ਕੀਤੀ ਤਾਂ ਨਜ਼ਾਰਾ ਕੁੱਝ ਹੋਰ ਹੀ ਸੀ। ਸਾਰੇ ਖਿਡਾਰੀ ਆਪਣੇ ਕੋਚ ਦੇ ਨਾਲ ਸਾਥੀ ਖਿਡਾਰੀਆਂ ਨਾਲ ਇੱਕ ਚੱਕਰ ਬਣਾ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ ਇਸ ਦੌਰਾਨ ਕੁੱਝ ਖਿਡਾਰੀਆਂ ਦੇ ਰੋਣ ਦੀ ਆਵਾਜ਼ ਵੀ ਆ ਰਹੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਸੀ ਦੇ ਤਗਮੇ ਲਈ ਬ੍ਰਿਟੇਨ ਵਿਰੁੱਧ ਮੈਚ ਤੋਂ ਬਾਅਦ ਮਹਿਲਾ ਹਾਕੀ ਖਿਡਾਰੀਆਂ ਨੂੰ ਵੀਡੀਓ ਕਾਲ ਕੀਤੀ। ਸਾਰੇ ਖਿਡਾਰੀ ਆਪਣੇ ਡਰੈਸਿੰਗ ਰੂਮ ਵਿੱਚ ਸਨ। ਪੀਐਮ ਮੋਦੀ ਨੇ ਸਾਰੇ ਖਿਡਾਰੀਆਂ ਨੂੰ ਕਿਹਾ, ‘ਤੁਸੀਂ ਸਾਰਿਆਂ ਬਹੁਤ ਵਧੀਆ ਖੇਡੇ ਹੋ। ਜੋ ਪਸੀਨਾ ਤੁਸੀਂ ਪਿਛਲੇ 5-6 ਸਾਲਾਂ ਤੋਂ ਵਹਾਇਆ ਹੈ ਉਹ ਹਰ ਕਿਸੇ ਵਿੱਚ ਜੋਸ਼ ਭਰ ਰਿਹਾ ਸੀ, ਤੁਸੀਂ ਜੋ ਸਾਧਨਾ ਕਰ ਰਹੇ ਸੀ, ਤੁਹਾਡਾ ਪਸੀਨਾ ਤਗਮਾ ਨਹੀਂ ਲਿਆ ਸਕਿਆ ਪਰ ਤੁਹਾਡੇ ਪਸੀਨੇ ਨੇ ਕਰੋੜਾਂ ਧੀਆਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਮੈਂ ਟੀਮ ਦੇ ਸਾਰੇ ਮੈਂਬਰਾਂ ਅਤੇ ਕੋਚ ਜੋਰਡ ਮਰੀਨ ਨੂੰ ਵਧਾਈ ਦਿੰਦਾ ਹਾਂ।”
ਕੈਪਟਨ ਰਾਣੀ ਰਾਮਪਾਲ ਨੇ ਜਵਾਬ ਦਿੱਤਾ, ‘ਧੰਨਵਾਦ ਸਰ, ਬਹੁਤ ਧੰਨਵਾਦ ਸਰ।’ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਨਿਰਾਸ਼ ਨਾ ਹੋਵੋ, ਮੈਂ ਵੇਖ ਰਿਹਾ ਸੀ ਕਿ ਨਵਨੀਤ ਦੀ ਅੱਖ ‘ਤੇ ਸੱਟ ਲੱਗੀ ਹੈ। ‘ ਰਾਣੀ ਰਾਮਪਾਲ ਨੇ ਜਵਾਬ ਦਿੱਤਾ, ‘ਹਾਂ ਸਰ ਕੱਲ੍ਹ ਨਵਨੀਤ ਦੀ ਅੱਖ ‘ਤੇ ਸੱਟ ਲੱਗੀ ਸੀ, ਉਸ ਨੂੰ ਚਾਰ ਟਾਂਕੇ ਲੱਗੇ ਹਨ।’ ਇਸ ‘ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਸਦੀ ਅੱਖ ਠੀਕ ਹੈ, ਕੋਈ ਸਮੱਸਿਆ ਤਾਂ ਨਹੀਂ ਹੈ? ਇਸ ‘ਤੇ ਰਾਣੀ ਰਾਮਪਾਲ ਨੇ ਜਵਾਬ ਦਿੱਤਾ, ਅੱਖ ਠੀਕ ਹੈ ਸਰ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ, ‘ਵੰਦਨਾ ਅਤੇ ਸਲੀਮਾ ਤੁਸੀਂ ਸਾਰੇ ਬਹੁਤ ਵਧੀਆ ਖੇਡੇ। ਵੰਦਨਾ ਅਤੇ ਸਲੀਮਾ ਸਾਰਿਆਂ ਨੇ ਮਹਿਸੂਸ ਕੀਤਾ ਕਿ ਤੁਸੀਂ ਕਮਾਲ ਕੀਤਾ ਹੈ। ਇਸ ਦੌਰਾਨ ਸਾਰੇ ਖਿਡਾਰੀ ਭਾਵੁਕ ਹੋ ਗਏ ਅਤੇ ਰੋਣ ਲੱਗ ਪਏ, ਜਿਵੇਂ ਹੀ ਪ੍ਰਧਾਨ ਮੰਤਰੀ ਨੇ ਰੋਣ ਦੀ ਆਵਾਜ਼ ਸੁਣੀ, ਉਨ੍ਹਾਂ ਨੇ ਕਿਹਾ, ‘ਤੁਸੀਂ ਲੋਕ ਰੋਣਾ ਬੰਦ ਕਰੋ। ਮੈਨੂੰ ਤੁਹਾਡੇ ਰੋਣ ਦੀ ਅਵਾਜ ਸੁਣ ਰਹੀ ਹੈ। ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਕਿੰਨੇ ਦਹਾਕਿਆਂ ਬਾਅਦ ਤੁਸੀਂ ਹਾਕੀ ਨੂੰ ਮੁੜ ਸੁਰਜੀਤ ਕੀਤਾ ਹੈ? ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ। ਕੁੱਝ ਸਕਿੰਟਾਂ ਦੀ ਚੁੱਪ ਅਤੇ ਰੋਣ ਦੀ ਆਵਾਜ਼ ਦੇ ਵਿਚਕਾਰ, ਪ੍ਰਧਾਨ ਮੰਤਰੀ ਨੇ ਟੀਮ ਦੇ ਕੋਚ ਨੂੰ ਵੀ ਵਧਾਈ ਦਿੱਤੀ। ਇਸ ‘ਤੇ, ਕੋਚ ਜੋਰਡ ਮਰੀਨ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੇ ਲਈ ਭਾਵਨਾਤਮਕ ਪਲ ਹੈ। ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਤੁਸੀਂ ਆਪਣਾ ਸਰਬੋਤਮ ਦਿੱਤਾ ਹੈ। ਵਧੀਆ ਉਪਰਾਲਾ ਕੀਤਾ ਹੈ। ਤੁਸੀਂ ਕੁੜੀਆਂ ਨੂੰ ਉਤਸਾਹਿਤ ਕੀਤਾ ਹੈ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।
ਇਹ ਵੀ ਪੜ੍ਹੋ : Tokyo Olympics : ਭਾਰਤ ਦਾ ਗੋਲਡ ਜਿੱਤਣ ਦਾ ਟੁੱਟਿਆਂ ਸੁਪਨਾ ਸੈਮੀਫਾਈਨਲ ‘ਚ ਹਾਰੇ ਪੁਨੀਆ, ਪਰ ਮੈਡਲ ਦੀ ਉਮੀਦ ਅਜੇ ਵੀ ਬਰਕਰਾਰ
ਇਹ ਕਹਿਣ ‘ਤੇ ਕੋਚ ਦੇ ਨਾਲ ਖੜ੍ਹੀ ਕੈਪਟਨ ਰਾਣੀ ਰਾਮਪਾਲ ਆਪਣੇ ਸਾਥੀ ਖਿਡਾਰੀਆਂ ਨੂੰ ਰੋਂਦਿਆਂ ਦੇਖ ਕੇ ਆਪਣੇ ਆਪ ਨੂੰ ਵੀ ਨਾ ਰੋਕ ਨਾ ਸਕੀ ਅਤੇ ਉਹ ਵੀ ਰੋਣ ਲੱਗ ਪਈ। ਟੀਮ ਦੇ ਕੋਚ ਮਰੀਨ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਰਹੇ ਅਤੇ ਨਮਸਤੇ ਕਹਿ ਕੇ ਗੱਲਬਾਤ ਖਤਮ ਕੀਤੀ। ਦੋ ਮਿੰਟ ਪੰਜਾਹ ਸਕਿੰਟਾਂ ਦੇ ਇਸ ਵੀਡੀਓ ਵਿੱਚ, ਦਿਲ ਜਿੱਤਣ ਦੀ ਖੁਸ਼ੀ, ਹਾਰ ਦਾ ਦੁੱਖ ਅਤੇ ਭਵਿੱਖ ਦੀਆਂ ਉਮੀਦਾਂ ਦਿਖਾਈ ਦੇ ਰਹੀਆਂ ਸਨ।
ਇਹ ਵੀ ਦੇਖੋ : ਅਚਾਨਕ ਕਿਸਾਨੀ ਸੰਸਦ ਚ ਪਹੁੰਚ ਗਏ ਰਾਹੁਲ ਗਾਂਧੀ, ਦੇਖ ਖੜ੍ਹੇ ਹੋਏ ਕਿਸਾਨ, ਫਿਰ ਰਾਜੇਵਾਲ ਨੇ …