ਮੋਹਾਲੀ ਵਿੱਚ ਤਿੰਨ ਦਿਨ ਪਹਿਲਾਂ ਹੋਏ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਵਿਨੇ ਦਿਓੜਾ ਦਾ ਹੱਥ ਦੱਸਿਆ ਜਾ ਰਿਹਾ ਹੈ। ਵਿਨੇ ਦਿਓੜਾ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਕਤਲ ਕੀਤੇ ਗਏ ਲਵ ਦਿਓੜਾ ਦਾ ਭਰਾ ਹੈ।
ਵਿਨੇ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਜਾਰੀ ਕਰਕੇ ਮਿੱਡੂਖੇੜਾ ਦਾ ਕਤਲ ਕਰਨ ਤੋਂ ਇਨਕਾਰ ਕੀਤਾ ਹੈ। ਉਸ ਨੇ ਲਿਖਿਆ ਕਿ ਨਾ ਤਾਂ ਉਸ ਨੇ ਇਹ ਕਤਲ ਕੀਤਾ ਹੈ ਅਤੇ ਨਾ ਹੀ ਕੋਈ ਰੇਕੀ ਕੀਤੀ ਹੈ। ਇਸ ਮਾਮਲੇ ਵਿੱਚ ਉਸ ਦੀ ਕੋਈ ਗੱਲਬਾਤ ਨਹੀਂ ਹੈ।
ਵਿਨੇ ਨੇ ਲਿਖਿਆ ਕਿ ਪੁਲਿਸ ਨੇ ਉਸ ਦੀ ਤਸਵੀਰ ਤੇ ਖਬਰ ਚਲਵਾ ਕੇ ਬਹੁਤ ਗਲਤ ਕੀਤਾ ਹੈ। ਜੇ ਪੁਲਿਸ ਕੋਲ ਉਸ ਬਾਰੇ ਕੋਈ ਸਬੂਤ ਹੈ ਤਾਂ ਉਹ ਮੀਡੀਆ ਸਾਹਮਣੇ ਪੇਸ਼ ਕਰੇ। ਇਸ ਤੋਂ ਬਾਅਦ ਉਹ ਖੁਦ ਸਾਰਿਆਂ ਸਾਹਮਣੇ ਆ ਜਾਵੇਗਾ। ਉਸ ਨੇ ਕਿਹਾ ਕਿ ਮੈਨੂੰ ਪੁਲਿਸ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਪੁਲਿਸ ‘ਤੇ ਝੂਠੇ ਕੇਸ ਪਾਉਣ ਦਾ ਇਲਜ਼ਾਮ ਲਾਇਆ ਹੈ।
ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਮਾਮਲੇ ‘ਚ ਆਇਆ ਨਵਾਂ ਮੋੜ- ਅਰਮੀਨੀਆ ਬੈਠੇ ਗੈਂਗਸਟਰ ਗੌਰਵ ਪਟਿਆਲ ਨਾਲ ਜੁੜਨ ਲੱਗੇ ਤਾਰ
ਗੁਰਲਾਲ ਕਤਲ ਮਾਮਲੇ ਬਾਰੇ ਬੋਲਦਿਆਂ ਉਸ ਨੇ ਕਿਹਾ ਕਿ ਉਹ ਇਸ ਸੰਬੰਧੀ ਸਬੂਤ ਮੀਡੀਆ ਅੱਗੇ ਪਸ਼ ਕਰ ਦੇਵੇਗਾ, ਜਿਸ ਤੋਂ ਬਾਅਦ ਇਹ ਗੱਲ ਸਾਫ ਹੋ ਜਾਵੇਗੀ ਕਿ ਪੁਲਿਸ ਉਸ ‘ਤੇ ਝੂਠੇ ਕੇਸ ਪਾ ਰਹੀ ਹੈ ਤੇ ਉਸ ਦਾ ਐਨਕਾਊਂਟਰ ਕਰਨਾ ਚਾਹੁੰਦੀ ਹੈ।