ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵਿੱਟਰ ‘ਤੇ ਕੈਪਟਨ ਵਿਰੁੱਧ ਦਿੱਤੇ ਗਏ ਝੂਠੇ ਬਿਆਨ ‘ਤੇ ਸਪਸ਼ਟੀਕਰਨ ਦਿੱਤਾ ਹੈ। ਰਵੀਨ ਠੁਕਰਾਲ ਨੇ ਟਵੀਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਕਿ “ਕਿਸਾਨ ਅੰਦੋਲਨ ਨੂੰ ਪਾਕਿਸਤਾਨ ਪੱਖੀ ਅਤੇ ਖਾਲਿਸਤਾਨ ਪੱਖੀ ਤੱਤਾਂ ਦੁਆਰਾ ਹਾਈਜੈਕ ਕੀਤਾ ਗਿਆ ਹੈ”।
ਅੰਦੋਲਨਕਾਰੀ ਸਿਰਫ ਕੋਵਿਡ ਫੈਲਾ ਰਹੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਪਾ ਰਹੇ ਹਨ। ਉਨ੍ਹਾਂ ਨੇ ‘PGURUS’ ਨਾਂ ਦੇ ਨਿਊਜ਼ ਏਜੰਸੀ ਨੂੰ ਹਦਾਇਤ ਕੀਤੀ ਕਿ ਉਹ ਝੂਠੀਆਂ ਖ਼ਬਰਾਂ ਨਾ ਫੈਲਾਉਣ। ਉਨ੍ਹਾਂ ਨੇ ਅੱਗੇ ਲਿਖਿਆ, “ਕਿਰਪਾ ਕਰਕੇ ਟਵਿੱਟਰ ਇੰਡੀਆ ਧਿਆਨ ਦਿਓ। ਪੰਜਾਬ ਦੇ ਮੁੱਖ ਮੰਤਰੀ ਨੂੰ ਗਲਤ ਟਿੱਪਣੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਨਾਲ ਗੰਭੀਰ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸਦੇ ਵਿਰੁੱਧ ਪੰਜਾਬ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਜਾ ਰਹੀ ਹੈ ਅਤੇ ਕੇਸ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਜਬ ਮਾਮਲਾ : ਕਪੂਰਥਲਾ ਦੀ 11 ਸਾਲਾ ਸ਼ਿਵਾਨੀ ਦਾ ਨਹੀਂ ਬਣ ਰਿਹਾ ਆਧਾਰ ਕਾਰਡ, ਅਧਿਕਾਰੀ ਤੇ ਮਾਪੇ ਹੋਏ ਪ੍ਰੇਸ਼ਾਨ, ਜਾਣੋ ਕਾਰਨ