ਲੁਧਿਆਣਾ : ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਨੇ ਬੱਸ ਅੱਡੇ ‘ਤੇ ਸਥਿਤ ਇੱਕ ਹੋਟਲ ਵਿਖੇ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰਿਆ ਗਿਆ। ਮੌਕੇ ‘ਤੇ ਪੁਲਿਸ ਅਤੇ ਸੀਆਈਏ -2 ਦੀ ਟੀਮ ਨੇ ਉੱਥੇ ਜਸ਼ਨ ਮਨਾ ਰਹੇ 6 ਨੌਜਵਾਨਾਂ ਅਤੇ 6 ਲੜਕੀਆਂ ਨੂੰ ਗ੍ਰਿਫਤਾਰ ਕੀਤਾ। ਹੋਟਲ ਦਾ ਮਾਲਕ ਅਤੇ ਮੈਨੇਜਰ ਮੌਕੇ ਤੋਂ ਭੱਜ ਗਏ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਕਰ ਲਿਆ ਹੈ।
ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 7.45 ਵਜੇ ਵਾਪਰੀ। ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਅਤੇ ਸੀਆਈਏ -2 ਦੀ ਟੀਮ ਤਲਾਸ਼ੀ ਲੈਣ ਲਈ ਬੱਸ ਅੱਡੇ ਦੇ ਨੇੜੇ ਸਥਿਤ ਹੋਟਲ ‘ਚ ਪਹੁੰਚੀ। ਉਸ ਸਮੇਂ ਦੌਰਾਨ ਪੁਲਿਸ ਨੇ ਕਈ ਹੋਟਲਾਂ ਵਿੱਚ ਜਾ ਕੇ ਚੈਕਿੰਗ ਕੀਤੀ। ਉਥੇ ਰਹਿਣ ਵਾਲੇ ਲੋਕਾਂ ਦੇ ਰਿਕਾਰਡ ਦੀ ਜਾਂਚ ਕੀਤੀ। ਇਸ ਦੌਰਾਨ ਜਦੋਂ ਪੁਲਿਸ ਟੀਮ ਇੱਕ ਹੋਟਲ ਵਿਚ ਪਹੁੰਚੀ ਤਾਂ ਇਸਦੇ ਕਮਰਿਆਂ ਦੀ ਤਲਾਸ਼ੀ ਦੌਰਾਨ ਵੱਖ -ਵੱਖ ਕਮਰਿਆਂ ਦੇ 6 ਜੋੜੇ ਇਤਰਾਜ਼ਯੋਗ ਹਾਲਾਤ ਵਿੱਚ ਮਿਲੇ। ਜਿਨ੍ਹਾਂ ਨੂੰ ਮੌਕੇ ‘ਤੇ ਫੜ ਲਿਆ ਗਿਆ।
ਇਹ ਵੀ ਪੜ੍ਹੋ : ਜਲੰਧਰ ‘ਚ ਅੱਜ ਤੋਂ ਵਿੰਟੇਜ ਨੰਬਰਾਂ ਦੀ ਜਾਂਚ ਸ਼ੁਰੂ, ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਗੱਡੀਆਂ ਦੇ ਕੱਟੇ ਜਾ ਰਹੇ ਹਨ ਚਾਲਾਨ
ਏਡੀਸੀਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਦੇ ਆਈਡੀ ਪਰੂਫ ਚੈੱਕ ਕੀਤੇ ਜਾ ਰਹੇ ਹਨ। ਹੋਟਲ ਦੇ ਮਾਲਕ ਅਤੇ ਮੈਨੇਜਰ ਦੀ ਭਾਲ ਜਾਰੀ ਹੈ। ਇੱਕ ਸਾਲ ਪਹਿਲਾਂ ਵੀ ਇਸੇ ਹੋਟਲ ਵਿੱਚ ਪੁਲਿਸ ਨੇ ਕਈ ਜੋੜਿਆਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਉੱਥੇ ਰੰਗਰਲੀਆਂ ਮਨਾ ਰਹੇ ਸਨ।