ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਨੇ ਦੂਜੀ ਵਾਰ ਧੀ ਨੂੰ ਜਨਮ ਦਿੱਤਾ ਹੈ। ਕੱਪਲ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਗੁੱਡ ਨਿਊਜ਼ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ ਪੋਸਟ ਵਿਚ ਦੋਵਾਂ ਨੇ ਨਿਊਬੋਰਨ ਬੇਬੀ ਗਰਲ ਦੇ ਫੁੱਟ ਪ੍ਰਿੰਟ ਸ਼ੇਅਰ ਕੀਤੇ ਹਨ। ਗੁੱਡ ਨਿਊਜ਼ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਪੋਸਟ ਵਿਚ ਇਮੋਜੀ ਵੀ ਬਣਾਈ ਹੈ। ਕੱਪਲ ਨੇ 19 ਅਪ੍ਰੈਲ ਨੂੰ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।
ਦੀਪਿਕਾ ਤੇ ਰਣਵੀਰ ਦੇ ਇੰਸਟਾਗ੍ਰਾਮ ਹੈਂਡਲ ‘ਤੇ ਉਨ੍ਹਾਂ ਦੀ ਧੀ ਦੁਆ ਦੀ ਇਕ ਤਸਵੀਰ ਸ਼ੇਅਰ ਕੀਤੀ ਗਈ ਸੀ, ਜਿਸ ਵਿਚ ਧੀ ਨੇ ਇਕ ਪ੍ਰੈਗਨੈਂਸੀ ਟੈਸਟ ਕਿਟ ਫੜੀ ਹੋਈ ਹੈ ਜੋ ਪਾਜ਼ੇਟਿਵ ਰਿਜ਼ਲਟ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ਪੁਲਿਸ ਵੱਲੋਂ ਹ.ਥਿਆਰਾਂ ਸਣੇ 5 ਮੁਲਜ਼ਮ ਕਾਬੂ, ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ ਬਦ/ਮਾਸ਼
ਦੱਸ ਦੇਈਏ ਕਿ ਦੀਪਿਕਾ ਤੇ ਰਣਵੀਰ ਨੇ 8 ਸਤੰਬਰ 2024 ਨੂੰ ਆਪਣੀ ਧੀ ਦੁਆ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਸ ਸਮੇਂ ਉਨ੍ਹਾਂ ਨੇ ਲਿਖਿਆ ਸੀ, ਵੈਲਕਮ ਬੇਬੀ ਗਰਲ। ਦੋਵਾਂ ਦੀ ਲਵਸਟੋਰੀ 2013 ਵਿਚ ਫਿਲਮ ‘ਗੋਲੀਆਂ ਕੀ ਰਾਸਲੀਲਾ ਰਾਮ ਲੀਲਾ’ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਕਈ ਸਾਲਾਂ ਤੱਕ ਰਿਸ਼ਤੇ ਵਿਚ ਰਹਿਣ ਦੇ ਬਾਅਦ ਦੋਵਾਂ ਨੇ 2018 ਵਿਚ ਇਟਲੀ ਵਿਚ ਵਿਆਹ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








