ਬਹੁਜਨ ਸਮਾਜ ਪਾਰਟੀ ਨੇ ਵਿਧਾਨ ਸਭਾ ਦਸੂਹਾ ਤੇ ਲੁਧਿਆਣਾ ਉੱਤਰੀ ਤੋਂ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਪਾਰਟੀ ਦੇ ਸੂਬਾ (ਪੰਜਾਬ, ਹਰਿਆਣਾ ਤੇ ਚੰਡੀਗੜ੍ਹ) ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਅੱਜ ਇੱਕ ਪ੍ਰੈੱਸ ਨੋਟ ਜਾਰੀ ਕੀਤਾ।
ਸੂਬਾ ਇੰਚਾਰਜ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਵਿਧਾਨ ਸਭਾ ਦਸੂਹਾ ਤੋਂ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ ਸ਼ਰਮਾ) ਜੀ ਅਤੇ ਵਿਧਾਨ ਸਭਾ ਲੁਧਿਆਣਾ ਉਤਰੀ ਤੋਂ ਸ਼੍ਰੀ ਗੁਰਮੇਲ ਸਿੰਘ ਜੀਕੇ ਹਲਕਾ ਇੰਚਾਰਜ ਹੋਣਗੇ। ਭਵਿੱਖ ਵਿਚ ਬਸਪਾ ਵਲੋਂ ਐਲਾਨੇ ਗਏ ਹਲਕਾ ਇੰਚਾਰਜ ਸੰਭਾਵੀ ਉਮੀਦਵਾਰ ਹੋਣਗੇ।
ਇਹ ਵੀ ਪੜ੍ਹੋ : ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ ਦੀ ਘਟਨਾ ਤੋਂ ਬਾਅਦ ਡੇਰਾ ਸੱਚਾ ਸੌਦਾ ਨੇ ਦਿੱਤਾ ਵੱਡਾ ਬਿਆਨ