ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਦੀ ਵੱਡੀ ਲਾਟਰੀ ਲੱਗੀ ਹੈ। ਹੁਣ ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪੰਜਾਬੀਆਂ ਨੂੰ ‘ਦੇਸ਼ ਨਿਕਾਲਾ’ ਨਹੀਂ ਦਿੱਤਾ ਜਾਵੇਗਾ ।
‘ਜੋ ਬਾਇਡਨ’ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਮੀਗ੍ਰੇਸ਼ਨ ਵਾਲੇ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਣਗੇ। ਅਮਰੀਕੀ ਸਰਕਾਰ ਵੱਲੋਂ 29 ਨਵੰਬਰ ਤੋਂ ਇਹ ‘ਨਵੀਂ ਨੀਤੀ’ ਲਾਗੂ ਕੀਤੀ ਜਾ ਰਹੀ ਹੈ। ਇਸ ਨਵੀਂ ਨੀਤੀ ਤਹਿਤ ਅਮਰੀਕਾ ‘ਚ ਹਜ਼ਾਰਾਂ ਪੰਜਾਬੀਆਂ ਦੇ ਸੁਪਨੇ ਪੂਰੇ ਹੋ ਸਕਣਗੇ।
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਮੰਤਰੀ ਐਲਹੈਂਦਰੋ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੁਣ ਸਿਰਫ਼ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਜਾਵੇਗਾ । 31 ਅਕਤੂਬਰ 2020 ਜਾਂ ਇਸਤੋਂ ਪਹਿਲਾਂ ਗ਼ੈਰਕਾਨੂੰਨੀ ਢੰਗ ਨਾਲ US ਅਮਰੀਕਾ ਵਿਚ ਰਹੇ ਰਹੇ ਪੰਜਾਬੀਆਂ ਨੂੰ ਅਮਰੀਕਾ ਦੀ ਇਸ ਨਵੀਂ ਨੀਤੀ ਦਾ ਕਾਫੀ ਫਾਇਦਾ ਹੋਵੇਗਾ ।
ਇਹ ਵੀ ਪੜ੍ਹੋ : ਅੱਤਵਾਦੀ ਨੇ ਬੇਨਕਾਬ ਕੀਤੀ ਪਾਕਿਸਤਾਨ ਦੀ ਚਾਲ, ਪੜ੍ਹੋ ਹੈਰਾਨੀਜਨਕ ਖੁਲਾਸੇ
ਇੰਮੀਗ੍ਰੇਸ਼ਨ ਤੇ ਕਸਟਮਜ਼ ਇਨਫ਼ੋਰਸਮੈਂਟ ਵਾਲੇ ਵੀ ਪ੍ਰਵਾਸੀ ਪੰਜਾਬੀਆਂ ਨੂੰ ਹੱਥ ਨਹੀਂ ਲਗਾ ਸਕਣਗੇ। ਬਸ਼ਰਤੇ ਕਿ ਉਹ ਅੱਤਵਾਦ, ਜਾਸੂਸੀ ਜਾਂ ਕਤਲ ਵਰਗੇ ਅਪਰਾਧਾਂ ‘ਚ ਸ਼ਾਮਿਲ ਹੋਣ ਨਾ ਹੋਣ। ਸਮਾਜ ‘ਚ ਯੋਗਦਾਨ ਪਾ ਰਹੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਨਾ ਹੀ ਗ਼ੈਰਕਾਨੂੰਨੀ ਪ੍ਰਵਾਸੀਆਂ ‘ਤੇ ਡਿਪੋਰਟੇਸ਼ਨ ਦਾ ਮੁਕੱਦਮਾ ਚੱਲੇਗਾ।