ਬ੍ਰਿਟੇਨ ਵਿੱਚ ਰਿਸ਼ਤਿਆਂ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਗਲੌਸਟਰਸ਼ਾਇਰ ਦੀ ਇੱਕ ਔਰਤ ਆਪਣੀ ਧੀ ਦੇ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਕੇ ਫਰਾਰ ਹੋ ਗਈ ਜਿਸ ਤੋਂ ਬਾਅਦ ਉਸਦੀ ਧੀ ਨੇ ਬੁਆਏਫ੍ਰੈਂਡ ਦੇ ਪਿਤਾ ਨਾਲ ਵਿਆਹ ਕਰਾ ਲਿਆ।
ਜਦੋਂ ਲੋਕਾਂ ਨੇ ਸਵਾਲ ਚੱਕਿਆ ਤਾਂ ਉਸ ਕੁੜੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਬੁਆਏਫ੍ਰੈਂਡ ਦੇ ਪਿਤਾ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ। ਉਹ ਉਨ੍ਹਾਂ ਨੂੰ ਖੁਸ਼ ਰੱਖਣ ਲਈ ਕੁਝ ਵੀ ਕਰਨ ਲਈ ਤਿਆਰ ਹੈ।
ਉਸ ਕੁੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ ‘ਤੇ ਕਿਹਾ ਕਿ ਮੇਰੇ ਬੁਆਏਫ੍ਰੈਂਡ ਦੀ ਮਾਂ ਦੀ ਮੌਤ ਹੋ ਗਈ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਸਦੇ ਪਿਤਾ ਉਦਾਸ ਰਹਿਣ, ਇਸ ਲਈ ਮੈਂ ਉਸਦੇ ਪਿਤਾ ਨਾਲ ਵਿਆਹ ਕਰਾਉਣ ਦਾ ਫੈਸਲਾ ਲਿਆ। ਇਸ ਨਾਲ ਮੇਰੇ ਬੁਆਏਫ੍ਰੈਂਡ ਨੂੰ ਦੁਬਾਰਾ ਮਾਂ ਮਿਲ ਗਈ। ਟਿਕਟੋਕ ‘ਤੇ ਕਈ ਲੋਕਾਂ ਨੇ ਇਸ ਕੁੜੀ ਦੀ ਪ੍ਰਸ਼ੰਸਾ ਵੀ ਕੀਤੀ, ਬਹੁਤ ਸਾਰੇ ਅਜਿਹੇ ਸਨ ਜੋ ਇਸ ਫੈਸਲੇ ਤੋਂ ਹੈਰਾਨ ਸਨ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ 24 ਸਾਲਾ ਗਰਭਵਤੀ ਜੇਸ ਐਲਡਰਿਜ ਦਾ ਬੁਆਏਫ੍ਰੈਂਡ ਰਿਆਨ ਸ਼ੈਲਟਨ ਉਸਦੀ ਮਾਂ ਦੇ ਨਾਲ ਘਰ ਤੋਂ ਭੱਜ ਗਿਆ ਸੀ। ਜਿਸ ਤੋਂ ਬਾਅਦ ਜੈਸ ਨੇ ਰਿਆਨ ਦੇ ਪਿਤਾ ਨਾਲ ਗਲੌਸਟਰਸ਼ਾਇਰ ਵਿੱਚ ਵਿਆਹ ਕਰਵਾ ਲਿਆ। ਰਿਆਨ ਸ਼ੈਲਟਨ ਕੋਰੋਨਾ ਮਹਾਂਮਾਰੀ ਦੇ ਕਾਰਨ ਆਪਣੀ ਪ੍ਰੇਮਿਕਾ ਜੈਸ ਦੀ ਮਾਂ ਜੌਰਜੀਨਾ ਅਤੇ ਉਸਦੇ ਪਿਤਾ ਐਰਿਕ ਦੇ ਨਾਲ ਲੰਮੇ ਸਮੇਂ ਤੋਂ ਗਲੌਸਟਰਸ਼ਾਇਰ ਦੇ ਉਸੇ ਘਰ ਵਿੱਚ ਰਹਿ ਰਿਹਾ ਸੀ। ਜੈਸ ਨੂੰ ਪਹਿਲਾਂ ਹੀ ਉਸਦੀ ਮਾਂ ਅਤੇ ਬੁਆਏਫ੍ਰੈਂਡ ਦੇ ਵਿੱਚ ਕਿਸੇ ਸੰਬੰਧ ਦਾ ਸ਼ੱਕ ਸੀ। ਨੌਂ ਮਹੀਨਿਆਂ ਬਾਅਦ, ਜਦੋਂ ਜੈਸ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਸਪਤਾਲ ਤੋਂ ਵਾਪਸ ਆਈ, ਉਸਦੀ ਮਾਂ ਰਿਆਨ ਨਾਲ ਫਰਾਰ ਹੋ ਗਈ ਸੀ।
ਦੇਖੋ ਵੀਡੀਓ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food