ਬਠਿੰਡਾ ਵਿੱਚ ਅੱਜ ਹੋਈ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੈਂਗਸਟਰਾਂ ਦੀ ਇਸ ਸ਼ਰੇਆਮ ਗੋਲੀਬਾਰੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ‘ਤੇ ਹਮਲਾ ਬੋਲਿਆ।
ਬਾਦਲ ਨੇ ਚੰਨੀ ਨੂੰ ਕਿਹਾ ਕਿ ਉਹ ਫੋਟੋਆਂ ਖਿਚਵਾਉਣਾ ਛੱਡ ਕੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਗੈਂਗਸਟਰ ਕਲਚਰ ਨੂੰ ਖਤਮ ਕਰਨ, ਜਿਸਨੇ ਬਠਿੰਡਾ ਵਿੱਚ ਇੱਕ ਹੋਰ ਜਾਨ ਲੈ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀ ਰਾਜ ਅਧੀਨ ਗੈਂਗਸਟਰਾਂ ਨੂੰ ਪੰਜਾਬ ਵਿੱਚ ਸੁਤੰਤਰ ਰਾਜ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਨਾਲ ਆਮ ਨਾਗਰਿਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਲਈ ਝਟਕਾ, ਵਿਧਾਨ ਸਭਾ ਚੋਣਾਂ ‘ਚ ਚੰਨੀ ਹੋ ਸਕਦੇ ਨੇ ਕਾਂਗਰਸ ਵੱਲੋਂ CM ਉਮੀਦਵਾਰ
ਦੱਸਣਯੋਗ ਹੈ ਕਿ ਸ਼ਹਿਰ ਦੇ ਅਜੀਤ ਰੋਡ ‘ਤੇ ਦੋ ਨੌਜਵਾਨਾਂ ‘ਤੇ 10 ਤੋਂ ਵੱਧ ਹਥਿਆਰਬੰਦ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੇ ਦੋ ਸਾਥੀਆਂ ਦੀਆਂ ਲੱਤਾਂ ‘ਤੇ ਕਈ ਗੋਲੀਆਂ ਮਾਰ ਕੇ ਹਾਕੀ-ਡੰਡਿਆਂ ਤੇ ਹਥਿਆਰਾਂ ਨਾਲ ਹਮਲੇ ਕਰਕੇ ਹੱਥ-ਪੈਰ ਤੋੜ ਦਿੱਤੇ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।