ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਤਬਾਹੀ ਮਚ ਗਈ ਸੀ, ਜਿਸ ਦਾ ਡਰ ਹੁਣ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਭਾਵੇਂ ਕਿ ਮਾਮਲੇ ਬਹੁਤ ਘੱਟ ਗਏ ਹਨ।
ਇਸ ਖਤਰੇ ਨੂੰ ਦੇਖਦੇ ਹੋਏ ਟਰੂਡੋ ਸਰਕਾਰ ਨੇ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਤੋਂ ਬਿਨਾਂ 30 ਨਵੰਬਰ ਤੋਂ ਕੈਨੇਡਾ ਵਿਚ ਰਹਿ ਰਹੇ ਲੋਕਾਂ ਨੂੰ ਘਰੇਲੂ ਤੇ ਬਾਹਰੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਗੱਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਦੇ ਇਸ ਕਦਮ ਨੂੰ ਦੇਖਦੇ ਹੋਏ ਹੋਰ ਦੇਸ਼ ਵੀ ਇਹ ਕਦਮ ਉਠਾ ਸਕਦੇ ਹਨ। ਇਸ ਦੇ ਨਾਲ ਹੀ ਕੈਨੇਡਾ ਉਹ ਮੁਲਕ ਹੈ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਇਸ ਲਈ ਨਵੇਂ ਸਾਲ ਮੌਕੇ ਇੱਧਰ ਆਉਣ ਦੀ ਸੋਚ ਰਹੇ ਪੰਜਾਬੀਆਂ ਨੂੰ ਯਾਤਰਾ ਕਰਨ ਲਈ ਵੈਕਸੀਨ ਪਾਸਪੋਰਟ ਵੀ ਲੈਣਾ ਹੋਵੇਗਾ ਅਤੇ ਇਹ ਤਾਂ ਹੀ ਮਿਲੇਗਾ ਜੇਕਰ ਕੋਰੋਨਾ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੁਆ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਇਸ ਵੈਕਸੀਨ ਪਾਸਪੋਰਟ ਵਿਚ ਨਾਮ, ਜਨਮ ਤਾਰੀਖ਼ ਅਤੇ ਕੋਵਿਡ-19 ਟੀਕੇ ਦੀ ਹਿਸਟਰੀ ਜਿਵੇਂ ਕਿ ਕਿਹੜੀ ਖੁਰਾਕ ਲੱਗੀ ਹੈ, ਕਦੋਂ ਲੁਆਈ ਹੈ, ਦੀ ਜਾਣਕਾਰੀ ਹੋਵੇਗੀ। ‘ਦਿ ਸਟਾਰ’ ਦੀ ਰਿਪੋਰਟ ਮੁਤਾਬਕ, ਵੈਕਸੀਨ ਪਾਸਪੋਰਟ ‘ਤੇ ਬਕਾਇਦਾ ਕਿਊ. ਆਰ. ਕੋਡ ਵੀ ਹੋਵੇਗਾ।
ਇਹ ਵੀ ਪੜ੍ਹੋ : ਬਠਿੰਡਾ ਫਾਇਰਿੰਗ ‘ਤੇ ਸੁਖਬੀਰ ਬਾਦਲ ਦਾ ਚੰਨੀ ‘ਤੇ ਵੱਡਾ ਹਮਲਾ- ਫੋਟੋਆਂ ਖਿਚਾਉਣੀਆਂ ਛੱਡੋ, ਸੂਬੇ ਦੇ ਹਾਲਾਤ ਵੇਖੋ
ਇਸ ਵਿਚ ਕੋਈ ਛੇੜਛਾੜ ਨਾ ਹੋਵੇ ਇਸ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ। ਇਸ ਨੂੰ ਫੋਨ ਵਿਚ ਡਾਊਨਲੋਡ ਕੀਤਾ ਜਾ ਸਕੇਗਾ, ਪ੍ਰਿੰਟ ਵੀ ਕਢਾਇਆ ਜਾ ਸਕਦਾ ਹੈ।