ਚੰਡੀਗੜ੍ਹ : ਵਿਧਾਨ ਸਭਾ ਹਲਕਾ ਸੁਨਾਮ ਵਿੱਚ ਅਕਾਲੀ ਦਲ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ ਨੇ ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਕਾਂਗਰਸ ਨੂੰ ਬਚਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ, ‘ਆਪ’ ਪਾਰਟੀ ਜੋ ਕਿ ਬਾਹਰਲੀਆਂ ਪਾਰਟੀਆਂ ਹਨ, ਤੋਂ ਬਚਣਾ ਚਾਹੀਦਾ ਹੈ ਤਾਂ ਜੋ ਫੈਸਲੇ ਪੰਜਾਬ ਦੇ ਹਿੱਤ ਵਿੱਚ ਲਏ ਜਾ ਸਕਣ, ਦਿੱਲੀ ਦੇ ਨਹੀਂ। ਕੇਜਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਹਰਦੇਵ ਸਿੰਘ ਹੰਜਰਾ ਨੇ ਕਿਹਾ ਕਿ ਅਸੀਂ ਪਾਰਟੀ ਵਿੱਚ ਸਖਤ ਮਿਹਨਤ ਕਰਾਂਗੇ। ਉਨਹਾਂ ਕਿਹਾ ਕਿ ਮੈਂ ‘ਆਪ’ ਪਾਰਟੀ ‘ਚ ਸੀ ਅਤੇ ਉਸ ਸਮੇਂ ਵੀ ਅਕਾਲੀ ਦਲ ਦੀ ਹੀ ਸੋਚ ਸੀ। ਸੁਨਾਮ ਵਿੱਚ ਸੁਖਦੇਵ ਢੀਂਡਸਾ ਨੂੰ ਅਸੀਂ ਸਨਮਾਨ ਦਿੰਦੇ ਰਹੇ, ਜਿਨ੍ਹਾਂ ਨੂੰ ਹਾਰੇ ਹੋਏ ਨੂੰ ਵੀ ਕੇਂਦਰ ਵਿੱਚ ਲੈ ਗਏ ਤੇ ਉਨ੍ਹਾਂ ਦੇ ਪੁੱਤਰ ਨੂੰ ਮੰਤਰੀ ਬਣਾਇਆ ਗਿਆ।
ਇਹ ਵੀ ਪੜ੍ਹੋ : ਬੀਬਾ ਬਾਦਲ ਨੇ ਚੂੜ੍ਹੀਆਂ ਖਰੀਦਣ ਦੀ ਫੋਟੋ ਕੀਤੀ ਟਵੀਟ, ਕਰਵਾ ਚੌਥ ‘ਤੇ ਸਾਰੀਆਂ ਔਰਤਾਂ ਨੂੰ ਦਿੱਤੀ ਵਧਾਈ