HDFC ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ ਹੈ।ਬੈਂਕ ਨੇ ਫਿਕਸਡ ਡਿਪਾਜ਼ਿਟ (FDs) ‘ਤੇ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ ਹੈ। 1 ਦਸੰਬਰ ਤੋਂ ਐੱਫ. ਡੀਜ਼ ‘ਤੇ ਵਿਆਦ ਦਰਾਂ ਵਿਚ ਵਧਾ ਲਾਗੂ ਹੋ ਗਿਆ ਹੈ। ਦੱਸਣਯੋਗ ਹੈ ਕਿ ਇਹ ਵਿਆਜ ਦਰਾਂ 2 ਕਰੋੜ ਤੋਂ ਘੱਟ ਰਕਮ ‘ਤੇ ਲਾਗੂ ਹੋਣਗੀਆਂ।
ਬੈਂਕ ਨੇ ਐੱਫ. ਡੀ. ਦਰਾਂ ਵਿੱਚ 0.10 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਕੀਤੀਆਂ ਗਈਆਂ ਇਨ੍ਹਾਂ ਤਾਜ਼ਾ ਸੋਧਾਂ ਮੁਤਾਬਕ 7 ਤੋਂ 29 ਦਿਨਾਂ ਦੇ ਦਰਮਿਆਨ ਜਮ੍ਹਾ ਰਕਮਾਂ ‘ਤੇ 2.50 ਫੀਸਦੀ ਅਤੇ 30 ਤੋਂ 90 ਦਿਨਾਂ ਵਿੱਚ ਪੂਰੀ ਹੋਣ ਵਾਲੀ ਐੱਫ. ਡੀ. ‘ਤੇ 3 ਫੀਸਦੀ ਵਿਆਜ ਮਿਲੇਗਾ।
91 ਦਿਨਾਂ ਤੋਂ 6 ਮਹੀਨਿਆਂ ਤੱਕ ਜਮ੍ਹਾ ਰਕਮ ‘ਤੇ 3.5 ਫੀਸਦੀ ਵਿਆਜ ਮਿਲੇਗਾ। 6 ਮਹੀਨੇ 1 ਦਿਨ ਤੋਂ ਇੱਕ ਸਾਲ ਤੋਂ ਘੱਟ ਮਿਆਦ ‘ਤੇ 4.4 ਫੀਸਦੀ, ਜਦਕਿ ਇੱਕ ਸਾਲ ਵਿੱਚ ਮੈਚਿਓਰ ਹੋਣ ਵਾਲੀ ਐੱਫ.ਡੀ ‘ਤੇ 4.9 ਫੀਸਦੀ ਵਿਆਜ ਬੈਂਕ ਵੱਲੋਂ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
HDFC ਬੈਂਕ ਨੇ ਇੱਕ ਸਾਲ ਅਤੇ ਦੋ ਸਾਲਾਂ ਵਿੱਚ ਮੈਚਿਓਰ ਹੋਣ ਵਾਲੇ ਫਿਕਸਡ ਡਿਪਾਜ਼ਿਟ ‘ਤੇ 0.10 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਇਨ੍ਹਾਂ ਡਿਪਾਜ਼ਿਟ ‘ਤੇ ਹੁਣ 5 ਫੀਸਦੀ ਵਿਆਜ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ਦੀ ਟਿਕਟ ‘ਤੇ ਖਰੜ ਤੋਂ MLA ਬਣੇ ਕੰਵਰ ਸੰਧੂ ਦਾ ਵਿਧਾਨ ਸਭਾ ਚੋਣਾਂ ਲੜਨ ਬਾਰੇ ਵੱਡਾ ਐਲਾਨ
2 ਸਾਲ ਤੋਂ 3 ਸਾਲਾਂ ਵਿੱਚ ਮੈਚਿਓਰ ਹੋਣ ਵਾਲੀ ਐੱਫ.ਡੀ ‘ਤੇ 5.15 ਫੀਸਦੀ ਵਿਆਜ ਮਿਲੇਗਾ, ਜਦਕਿ 3 ਸਾਲ ਤੋਂ 5 ਸਾਲ ਤੱਕ ਮੈਚਿਓਰ ਹੋਣ ਵਾਲੀ ਰਕਮ ‘ਤੇ ਵਿਆਜ ਵਧਾਉਂਦੇ ਹੋਏ 5.35 ਫੀਸਦੀ ਕਰ ਦਿੱਤਾ ਗਿਆ ਹੈ। 5 ਸਾਲ ਤੋਂ 10 ਸਾਲ ਵਿਚਕਾਰ ਪੂਰੀ ਹੋਣ ਵਾਲੀ ਦੀ ਮਿਆਦ ਪੂਰੀ ਕਰਨ ਵਾਲੀ ਜਮ੍ਹਾ ਰਕਮ ‘ਤੇ 5.50 ਫੀਸਦੀ ਵਿਆਜ ਮਿਲੇਗਾ।