ਰਾਜਸਥਾਨ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ 16 ਸਾਲਾਂ ਪੁੱਤ ਨੇ ਕੁਹਾੜੀ ਮਾਰ ਕੇ ਜੰਮਣ ਵਾਲੇ ਮਾਪਿਆਂ ਦਾ ਨਿੱਕੀ ਜਿਹੀ ਗੱਲ ‘ਤੇ ਕਤਲ ਕਰ ਦਿੱਤਾ। ਇਸ ਦੌਰਾਨ ਉਸ ਦਾ ਛੋਟਾ ਭਰਾ ਵੀ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਨਾਬਾਲਗ ਪੁੱਤਰ ਨੂੰ ਹਿਰਾਸਤ ਵਿੱਚ ਲੈ ਲਿਆ। ਮੌਕੇ ਤੋਂ ਕੁਹਾੜੀ ਵੀ ਬਰਾਮਦ ਕਰ ਲਈ ਗਈ, ਜਿਸ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਘਟਨਾ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਥਾਣਾ ਖੇਤਰ ਵਿੱਚ ਬੁੱਧਰਾਤ ਰਾਤ ਦੀ ਹੈ। ਪੁਲਿਸ ਨੇ ਦੱਸਿਆ ਕਿ 16 ਸਾਲ ਦੇ ਸ਼ਿਵਪਾਲ ਨੇ ਰਾਤ ਨੂੰ ਘਰ ਵਿੱਚ ਸੌਂ ਰਹੇ ਆਪਣੇ ਪਿਤਾ ਸ਼ਿਵਪਾਲ (45) ਅਤੇ ਮਾਤਾ ਇੰਦਰਾ (42) ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਹੋਏ 14 ਸਾਲਾਂ ਦੇ ਛੋਟੇ ਭਰਾ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਪੁਲਿਸ ਨੇ ਦੱਸਿਆ ਕਿ ਸ਼ਿਵਪਾਲ ਤੇ ਉਸ ਦੀ ਪਤਨੀ ਆਪਣੀ 12 ਵਿੱਘਾ ਖੇਤ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ 16 ਸਾਲ ਦਾ ਪੁੱਤਰ ਛੋਟੀ ਉਮਰ ਤੋਂ ਹੀ ਨਸ਼ੇ ਦਾ ਆਦੀ ਹੋ ਗਿਆ। ਉਸ ਨੂੰ ਨਸ਼ਾ ਮੁਕਤੀ ਕੇਂਦਰ ਵੀ ਭੇਜਿਆ ਜਾ ਚੁੱਕਾ ਸੀ ਤੇ ਉਥੋਂ ਉਹ ਦੋ-ਤਿੰਨ ਦਿਨ ਪਹਿਲਾਂ ਹੀ ਵਾਪਸ ਆਇਆ ਸੀ। ਉਸ ਦੀ ਨਸ਼ੇ ਦੀ ਆਦਤ ਅਜੇ ਵੀ ਛੁੱਟੀ ਨਹੀਂ ਸੀ ਜਿਸ ਕਰਕੇ ਮਾਪੇ ਦੁਬਾਰਾ ਉਸ ਨੂੰ ਨਸ਼ਾ ਛੁਡਾਊ ਕੇਂਦਰ ਭੇਜਣ ਵਾਲੇ ਸਨ। ਇਸ ਗੱਲ ਦਾ ਉਨ੍ਹਾਂ ਦੇ ਪੁੱਤਰ ਨੂੰ ਪਤਾ ਲੱਗ ਗਿਆ ਤੇ ਉਸ ਨੇ ਰਾਤੀਂ 9 ਵਜੇ ਦੇ ਲਗਭਗ ਆਪਣੇ ਸੌਂ ਰਹੇ ਮਾਪਿਆਂ ਦੇ ਗਲ਼ ‘ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਵਿਰੋਧੀ ਦੱਬਣ ਨੂੰ ਫਿਰਦੇ ਨੇ ਪਰ ਅਕਾਲੀ ਦਲ 5911 ਟਰੈਕਟਰ ਵਾਂਗ ਸਭ ਨੂੰ ਧੱਕੀ ਫਿਰਦਾ ਏ- ਸੁਖਬੀਰ
ਇਸ ਦੌਰਾਨ ਛੋਟਾ ਭਰਾ ਦੂਜੇ ਕਮਰੇ ਵਿਚ ਸੀ। ਰੌਲੇ-ਰੱਪੇ ਦੀ ਆਵਾਜ਼ ਸੁਣ ਕੇ ਜਦੋਂ ਛੋਟਾ ਭਰਾ ਉਥੇ ਪਹੁੰਚਿਆ ਤਾਂ ਦੋਸ਼ੀ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਦੋਸ਼ੀ ਨੇ ਸਮਝਿਆ ਕਿ ਉਹ ਵੀ ਮਰ ਚੁੱਕਾ ਹੈ ਤੇ ਉਹ ਮੌਕੇ ‘ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਸ਼ੀ ‘ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।