ਬਾਲੀਵੁੱਡ ਦੇ ‘ਖਿਲਾੜੀ’ ਅਖਵਾਉਣ ਵਾਲੇ ਅਕਸ਼ੈ ਕੁਮਾਰ ਅੱਜਕੱਲ੍ਹ ਆਪਣੀਆਂ ਫਿਲਮਾਂ ਰਾਹੀਂ ਦਰਸ਼ਕਾਂ ‘ਚ ਛਾਏ ਹੋਏ ਹਨ। ਉਨ੍ਹਾਂ ਦੀਆਂ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਆ ਰਹੀਆਂ ਹਨ, ਜਿਸ ਕਾਰਨ ਹੁਣ ਹਰ ਫਿਲਮਕਾਰ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਅਕਸ਼ੈ ਕੁਮਾਰ ਨੇ 150 ਕਰੋੜ ਰੁਪਏ ‘ਚ ਬਾਲੀਵੁੱਡ ਫਿਲਮ ਲਈ ਸਾਈਨ ਕੀਤਾ ਹੈ।
ਦਰਅਸਲ, ਅਕਸ਼ੈ ਕੁਮਾਰ ਅੱਜਕਲ੍ਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਾਫੀ ਬਿਜ਼ੀ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੈ ਕੁਮਾਰ ਬਾਲੀਵੁੱਡ ਦੇ ਸਭ ਤੋਂ ਬੈਂਕੇਬਲ ਸਟਾਰ ਬਣ ਗਏ ਹਨ, ਜਿਸ ਕਾਰਨ ਨਿਰਮਾਤਾ ਉਨ੍ਹਾਂ ਨੂੰ ਸਾਈਨ ਕਰਨ ਲਈ ਮੋਟੀ ਫੀਸ ਦੇਣ ਲਈ ਤਿਆਰ ਹਨ।
ਇੰਨਾ ਹੀ ਨਹੀਂ ਇਕ ਰਿਪੋਰਟ ਮੁਤਾਬਕ ਅਕਸ਼ੈ ਕੁਮਾਰ ਨੇ ਹਾਲ ਹੀ ‘ਚ ਇਕ ਫਿਲਮ ਲਈ 150 ਕਰੋੜ ਰੁਪਏ ਫੀਸ ਲਈ ਹੈ, ਜਿਸ ਤੋਂ ਬਾਅਦ ਉਹ ਇੰਡਸਟਰੀ ਦੇ ਸਭ ਤੋਂ ਮਹਿੰਗੇ ਸਟਾਰ ਬਣ ਗਏ ਹਨ।
ਕੇ.ਆਰ.ਕੇ. ਦੇ ਇੱਕ ਟਵੀਟ ਮੁਤਾਬਕ, ‘ਅਕਸ਼ੈ ਕੁਮਾਰ ਨੇ ਵਾਸੂ ਭਗਨਾਨੀ ਦੇ ਬੈਨਰ ਹੇਠ ਇੱਕ ਮੈਗਾ ਬਜਟ ਫਿਲਮ ਸਾਈਨ ਕੀਤੀ ਹੈ, ਜਿਸ ਦਾ ਨਿਰਮਾਣ ਅਲੀ ਅੱਬਾਸ ਜ਼ਫਰ ਕਰਨਗੇ’ ਅਤੇ ਇਸ ਫਿਲਮ ਲਈ ਅਕਸ਼ੈ ਕੁਮਾਰ ਨੇ 150 ਕਰੋੜ ਰੁਪਏ ਲਏ ਹਨ। ਜੇ ਮੀਡੀਆ ਦੀ ਇਹ ਖਬਰ ਸੱਚ ਮੰਨੀ ਜਾਵੇ ਤਾਂ ਅਕਸ਼ੈ ਕੁਮਾਰ ਨੇ ਫੀਸ ਦੇ ਮਾਮਲੇ ‘ਚ ਖਾਨ ਸੁਪਰਸਟਾਰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਸਲਮਾਨ ਖਾਨ ਤੇ ਆਮਿਰ ਖਾਨ ਵਰਗੇ ਕਲਾਕਾਰ ਇੱਕ ਫਿਲਮ ਲਈ 50 ਤੋਂ 80 ਕਰੋੜ ਰੁਪਏ ਲੈਂਦੇ ਹਨ ਅਤੇ ਫਿਲਮ ਦੀ ਕਮਾਈ ਦਾ ਇੱਕ ਛੋਟਾ ਜਿਹਾ ਹਿੱਸਾ ਆਪਣੇ ਕੋਲ ਰੱਖਦੇ ਹਨ। ਦੂਜੇ ਪਾਸੇ ਅਕਸ਼ੈ ਕੁਮਾਰ ਨੇ 150 ਕਰੋੜ ਰੁਪਏ ਦੀ ਫੀਸ ਲੈ ਕੇ ਸਾਰੇ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਦੀਆਂ ਸਾਰੀਆਂ ਫਿਲਮਾਂ ਰਿਲੀਜ਼ ਦੇ ਨਾਲ ਹੀ ਹਿੱਟ ਹੋ ਰਹੀਆਂ ਹਨ। ਉਸ ਕੋਲ ਇਸ ਸਮੇਂ ਕਈ ਹੋਰ ਪ੍ਰਾਜੈਕਟ ਹਨ, ਜੋ ਥਿਏਟਰਾਂ ਅਤੇ ਓ.ਟੀ.ਟੀ. ‘ਤੇ ਧਮਾਲ ਮਚਾਉਣ ਲਈ ਤਿਆਰ ਹਨ।