ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਅਸੀਂ ਸੱਤਾ ਵਿੱਚ ਆਉਂਦੇ ਹਾਂ ਤਾਂ ਸਮਾਜਵਾਦੀ ਪੈਨਸ਼ਨ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ। ਅਖਿਲੇਸ਼ ਯਾਦਵ ਨੇ ਕਿਹਾ, ਅਸੀ ਗਰੀਬ ਔਰਤਾਂ ਨੂੰ 18 ਹਜ਼ਾਰ ਰੁਪਏ ਹਰ ਸਾਲ ਯਾਨੀ 1500 ਰੁਪਏ ਹਰ ਮਹੀਨੇਂ ਪੈਨਸ਼ਨ ਦੇ ਰੂਪ ਵਿੱਚ ਦੇਵਾਂਗੇ। ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕੇ ਸਪੇਰਾ ਸਮੁਦਾਏ ਦੇ ਲੋਕਾਂ ਨਾਲ ਖਾਸ ਲਗਾਵ ਰਿਹਾ ਹੈ। ਅਸੀਂ ਸੱਤਾ ਵਿੱਚ ਵਾਪਸ ਆਏ ਤਾਂ ਐਕਸਪ੍ਰੈਸ-ਵੇ ਦੇ ਕਿਨਾਰੇ ਸਨੇਕ ਚਾਮਰਸਰ ਪਿੰਡ ਬਣਾਵਾਂਗੇ।
ਅਖਿਲੇਸ਼ ਯਾਦਵ ਨੇ ਅਪਰਣਾ ਯਾਦਵ ਦੇ ਬੀਜੇਪੀ ‘ਚ ਸ਼ਾਮਲ ਹੋਣ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਨੇਤਾਜੀ ਨੇ ਅਪਰਣਾ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਮੇਰੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਉਮੀਦ ਹੈ ਕਿ ਉਹ ਸਾਡੀ ਵਿਚਾਰਧਾਰਾ ਬੀਜੇਪੀ ‘ਚ ਲੈ ਕੇ ਆਉਣਗੇ। ਅਖਿਲੇਸ਼ ਯਾਦਵ ਨੇ ਕਿਹਾ ਕੇ ਜੋ ਵੀ ‘ਚ ਆ ਰਹੇ ਨੇ, ਉਹਨਾਂ ਦਾ ਆਪਣਾ ਇੱਕ ਜਨਾਧਰ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ ਜੋ ਵੀ ਨੇਤਾ ਭਾਜਪਾ ਤੋਂ ਸਪਾ ‘ਚ ਆ ਰਹੇ ਹਨ, ਉਨ੍ਹਾਂ ਦਾ ਆਪਣਾ ਜਨ ਆਧਾਰ ਹੈ।
ਅਖਿਲੇਸ਼ ਯਾਦਵ ਕਿੱਥੋਂ ਚੋਣ ਲੜਨਗੇ ਇਸ ਬਾਰੇ ਵੀ ਥੋੜ੍ਹਾ ਜਿਹਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਆਜ਼ਮਗੜ੍ਹ ਦੇ ਲੋਕਾਂ ਤੋਂ ਇਜਾਜ਼ਤ ਲੈ ਕੇ ਹੀ ਚੋਣ ਲੜਾਂਗਾ। ਅਖਿਲੇਸ਼ ਯਾਦਵ ਨੇ ਵੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਜੇਕਰ ਸਮਾਜਵਾਦੀ ਸਰਕਾਰ ਨੇ ਪੂਰਵਾਂਚਲ ਐਕਸਪ੍ਰੈਸਵੇਅ ਦਾ ਡਿਜ਼ਾਈਨ ਨਾ ਬਣਾਇਆ ਹੁੰਦਾ ਤਾਂ ਪ੍ਰਧਾਨ ਮੰਤਰੀ ਵੀ ਉੱਥੇ ਜਹਾਜ਼ ਤੋਂ ਉਤਰਨ ਦੇ ਯੋਗ ਨਹੀਂ ਹੁੰਦੇ।
ਅਖਿਲੇਸ਼ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਸਭ ਕੁਝ ਵਰਚੁਅਲ ਹੋਣ ਵਾਲਾ ਹੈ। ਉਹ ਪਹਿਲਾਂ ਹੀ ਸਟੂਡੀਓ ਬਣਾ ਚੁੱਕੇ ਹਨ ਅਤੇ ਉਪਕਰਣ ਪ੍ਰਾਪਤ ਕਰ ਚੁੱਕੇ ਹਨ। ਸਪਾ ਸੁਪਰੀਮੋ ਨੇ ਕਿਹਾ, ‘ਛੋਟੀਆਂ ਪਾਰਟੀਆਂ ਇਸ ਤਰ੍ਹਾਂ ਪ੍ਰਚਾਰ ਕਿਵੇਂ ਕਰ ਸਕਣਗੀਆਂ। ਲੋਕਤੰਤਰ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਅਸੀਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਲਗਾਤਾਰ ਪਾਲਣਾ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: