ਲੁਧਿਆਣਾ: ਵਿਧਾਨ ਸਭਾ ਚੋਣਾਂ ਨੂੰ ਸਿਰਫ 7 ਦਿਨਾਂ ਦਾ ਹੀ ਸਮਾਂ ਬਚਿਆ ਹੈ। ਸਿਆਸੀ ਪਾਰਟੀਆਂ ਧੜੱਲੇ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖਿਆ ਹੋਇਆ ਹੈ। ਪੰਜਾਬ ਦੀ ਲੀਡਰਸ਼ਿਪ ਦੇ ਨਾਲ -ਨਾਲ ਕੇਂਦਰ ਦੀ ਲੀਡਰਸ਼ਿਪ ਵੱਲੋਂ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਲੈ ਰਹੀਆਂ ਹਨ। ਇਸੇ ਦਰਮਿਆਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਆਏ ਹਨ।ਕੇਂਦਰੀ ਮੰਤਰੀ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਅਮਿਤ ਸ਼ਾਹ ਨੇ ਲੁਧਿਆਣਾ ਵਿਚ ਰੈਲੀ ਨੂੰ ਸੰਬੋਧਨ ਕੀਤਾ ਤੇ ਚੰਨੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਕੋਈ ਕਾਮੇਡੀ ਫਿਲਮ ਨਹੀਂ ਸਰਕਾਰ ਚਲਾਉਣੀ ਹੈ, ਜੋ ਆਦਮੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੂਟ ਸੁਰੱਖਿਅਤ ਨਹੀਂ ਰੱਖ ਸਕਦਾ ਉਹ ਪੰਜਾਬ ਨੂੰ ਸੁਰੱਖਿਅਤ ਕਿਵੇਂ ਰੱਖੇਗਾ? ਚੰਨੀ ਜੀ ਤੁਹਾਨੂੰ ਇੱਕ ਸੈਕੰਡ ਵੀ ਇਥੇ ਸ਼ਾਸਨ ਕਰਨ ਦਾ ਅਧਿਕਾਰ ਨਹੀਂ ਹੈ। ਇਹ ਇੱਕ ਫਿਰ ਤੋਂ ਸਾਰੇ ਅੱਤਵਾਦੀਆਂ ਨੂੰ ਜ਼ਿੰਦਾ ਕਰ ਦੇਣਗੇ।
ਇਹ ਵੀ ਪੜ੍ਹੋ : ਨਿਰਾਸ਼ ਗੰਨਾ ਕਿਸਾਨਾਂ ਦੀ ਦੋ-ਟੁਕ- ‘ਨਹੀਂ ਪਾਵਾਂਗੇ ਵੋਟ, ਕੋਈ ਸਰਕਾਰ ਸਾਡੇ ਲਈ ਗੰਭੀਰ ਨਹੀਂ’
ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਕੀ ਕੋਈ ਕਮਜ਼ੋਰ ਸਰਕਾਰ ਦੇਸ਼ ਦੀ ਸੁਰੱਖਿਆ ਕਰ ਸਕਦੀ ਹੈ? ਕੀ ਚੰਨੀ ਦੀ ਅਗਵਾਈ ਵਿਚ ਪੰਜਾਬ ਸੁਰੱਖਿਅਤ ਰਹਿ ਸਕਦਾ ਹੈ। ਪੰਜਾਬ ਸਿਰਫ PM ਮੋਦੀ ਦੀ ਅਗਵਾਈ ‘ਚ ਹੀ ਸੁਰੱਖਿਅਤ ਹੈ। ਮੋਦੀ ਸਰਕਾਰ ਨੇ ਸਰਜੀਕਲ ਸਟ੍ਰਾਈਕ ਨਾਲ ਅੱਤਵਾਦੀਆਂ ਦਾ ਸਫਾਇਆ ਕੀਤਾ। ਮੋਦੀ ਸਰਕਾਰ ਨੇ ਪੰਜਾਬ ਵਿਚ ਸਮਾਰਟ ਸਿਟੀ ਬਣਾਉਣ ਦਾ ਕੰਮ ਕੀਤਾ। ਹੁਣ ਜੇਕਰ ਕਿਸੇ ਨੂੰ ਮੌਕਾ ਦੇਣਾ ਹੈ ਤਾਂ ਸਾਡੇ ਨਰਿੰਦਰ ਮੋਦੀ ਜੀ ਨੂੰ ਮੌਕਾ ਦਿਓ। ਅਸੀਂ ਨਵੇਂ ਪੰਜਾਬ ਦੀ ਰਚਨਾ ਕਰਾਂਗੇ। 5 ਸਾਲ ਵਿਚ ਪੰਜਾਬ ਵਿਚ ਨਸ਼ਾ ਖਤਮ ਕਰ ਦੇਵਾਂਗੇ, ਧਰਮ ਪਰਿਵਰਤਨ ਰੋਕਾਂਗੇ।
ਵੀਡੀਓ ਲਈ ਕਲਿੱਕ ਕਰੋ -: