ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਸਿੱਖਾਂ ਤੋਂ ਬਾਅਦ ਹੁਣ ਮੁਸਲਿਮ ਭਾਈਚਾਰੇ ਨੂੰ ਵੀ ਭੜਕਾਉਣ ਦੀ ਸਾਜ਼ਿਸ਼ ਬਣਾ ਰਿਹਾ ਹੈ। ਦੇਸ਼ ਵਿੱਚ ਚੱਲ ਰਹੇ ਹਿਜਾਬ ਵਿਵਾਦ ਦੌਰਾਨ SFJ ਦੇ ਮੁੱਖ ਗੁਰਪਤਵੰਤ ਪੰਨੂ ਨੇ ਮੁਸਲਮਾਨਾਂ ਦੇ ਨਾਂ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਉਸ ਨੇ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਕਿ ਮੁਸਲਿਮ ਹਿਜਾਬ ਰੇਫ੍ਰੇਂਡਮ ਮੁਹਿੰਮ ਸ਼ੁਰੂ ਕਰੋ।
ਆਪਣੇ ਲਈ ਵੱਖਰਾ ਦੇਸ਼ ਉਰਦਿਸਤਾਨ ਬਣਾਓ। ਉਹ ਵੀ ਖਾਲਿਸਤਾਨ ਲਈ ਲੜ ਰਹੇ ਹਨ। ਉਸ ਨੇ ਅੱਗੇ ਕਿਹਾ ਕਿ ਮੁਸਲਮਾਨਾਂ ਦੀ ਇਸ ਮੁਹਿੰਮ ਲਈ ਅਸੀਂ ਫੰਡਿੰਗ ਵੀ ਕਰਾਂਗੇ।
ਪੰਨੂ ਨੇ ਵੀਡੀਓ ਵਿੱਚ ਕਿਹਾ ਕਿ ਮੋਦੀ ਦੇ ਇੰਡੀਆ ਵਿੱਚ ਹਿਜਾਬ ਨੂੰ ਬੈਨ ਕੀਤਾ ਜਾ ਰਿਹਾ ਹੈ। ਭਾਰਤ ਵਿੱਚ 200 ਮਿਲੀਅਨ ਮੁਸਲਮਾਨ ਰਹਿੰਦੇ ਹਨ। ਅੱਜ ਇਹ ਹਿਜਾਬ ਹੈ। ਕੱਲ੍ਹ ਇਹ ਅਜਾਨ, ਨਮਾਜ਼ ਤੇ ਕੁਰਾਨ ਹੋਵੇਗੀ। ਮੋਦੀ ਦਾ ਭਾਰਤ ਹਿੰਦੂ ਰਾਸ਼ਟਰ ਬਣਨਾ ਚਾਹੁੰਦਾ ਹੈ। ਪੰਨੂ ਨੇ ਮੁਸਲਮਾਨਾਂ ਨੂੰ ਸਲਾਹ ਦਿੱਤੀ ਕਿ ਉਹ ਹਿਜਾਬ ਰੇਫਰੇਂਡਮ ਮੂਵਮੈਂਟ ਸ਼ੁਰੂ ਕਰਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਸ ਰਾਹੀਂ ਉਰਦਿਸਤਾਨ ਦੇ ਨਾਂ ਨਾਲ ਨਵਾਂ ਦੇਸ਼ ਬਣਾਓ। ਪੰਨੂੰ ਨੇ ਇਸ ਦੇ ਲਈ ਇੱਕ ਵੈੱਬਸਾਈਟ ਵੀ ਦੱਸੀ। ਉਸ ਰਾਹੀਂ ਭਾਰਤ ਦੇ ਮੁਸਲਿਮ ਯੂਥ ਨੂੰ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਪੰਨੂ ਨੇ ਕਿਹਾ ਕਿ ਉਹ ਵੀ ਖਾਲਿਸਤਾਨ ਲਈ ਮੁਹੰਮ ਚਲਾ ਰਹੇ ਹਨ। ਉਹ ਹਿਜਾਬ ਰੇਫ੍ਰੇਂਡਮ ਮੁਹਿੰਮ ਵਿੱਚ ਮਦਦ ਕਰਨਗੇ। ਦੱਸ ਦੇਈਏ ਕਿ SFJ ਨੂੰ 2019 ਵਿੱਚ ਭਾਰਤ ਸਰਕਾਰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਗੁਰਪਤਵੰਤ ਪੰਨੂੰ ਦੀਆਂ ਅਕਸਰ ਭੜਕਾਊ ਬਿਆਨਾਂ ਵਾਲੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।