ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਧਾਨ ਸਭਾ ਵਿੱਚ ਨੌਜਵਾਨਾਂ ਦੀ ਚੜ੍ਹਤ ਹੋਵੇਗੀ, ਜਿਸ ਵਿੱਚ ਅੱਧੇ ਤੋਂ ਵੱਧ ਦੀ ਉਮਰ 50 ਸਾਲ ਤੋਂ ਘੱਟ ਹੈ। ਪੰਜਾਬ ਇਲੈਕਸ਼ਨ ਵਾਚ ਤੇ ADR ਨੇ ਵਿਧਾਇਕਾਂ ਚੁਣੇ ਗਏ ਉਮੀਦਵਾਰਾਂ ਦੇ ਐਫੀਡੇਵਿਟ ਤੋਂ ਇਹ ਅੰਕੜੇ ਕੱਢੇ ਹਨ।
- ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਦਾਗੀ ਵਿਧਾਇਕ ਵਧੇ ਹਨ। 2022 ਵਿੱਚ ਅਪਰਾਧਕ ਮਾਮਲੇ ਵਾਲੇ 58 ਵਿਧਾਇਕ ਜਿੱਤੇ ਹਨ। 2017 ਵਿੱਚ ਸਿਰਫ 16ਅਜਿਹੇ ਵਿਧਾਇਕ ਸਨ। ਇਸ ਵਾਰ ਕਰੋੜਪਤੀ ਵਿਧਾਇਕ ਘੱਟ ਹੋਏ ਹਨ।
- 2022 ਵਿੱਚ 87 ਕਰੋੜਪਤੀ ਵਿਧਾਇਕ ਹਨ ਜਦਕਿ 2017 ਵਿੱਚ ਉਨ੍ਹਾਂ ਦੀ ਗਿਣਤੀ 95 ਸੀ।
- ਇਸ ਵਾਰ ਵਿਧਾਇਕਾਂ ਦੀ ਔਸਤ ਜਾਇਦਾਦ ਵੀ ਘਟੀ ਹੈ। 2022 ਵਿੱਚ ਸਾਰੇ 117 ਵਿਧਾਇਕਾਂ ਦੀ ਔਸਤ ਜਾਇਦਾਦ 10.45 ਕਰੋੜ ਹੈ। 2017 ਵਿੱਚ ਔਸਤ ਜਾਇਦਾਦ 11.78 ਕਰੋੜ ਸੀ।
- ਇਸ ਵਾਰ 13 ਔਰਤਾਂ ਵਿਧਾਇਕ ਚੁਣੀਆਂ ਗਈਆਂ ਹਨ। 2017 ਵਿੱਚ ਸਿਰਫ਼ 5 ਹੀ ਮਹਿਲਾ ਵਿਧਾਇਕ ਸਨ।
ਸਭ ਤੋਂ ਵੱਧ ਦਾਗੀ ‘ਆਪ’ ਵਿੱਚ
ਪੰਜਾਬ ਦੇ ਨਵੇਂ ਚੁਣੇ ਗਏ 58 ਵਿਧਾਇਕਾਂ ‘ਤੇ ਕੇਸ ਦਰਜ ਹਨ। ਇਨ੍ਹਾਂ ਵਿੱਚ 27 ਵਿਧਾਇਕ ਅਜਿਹੇ ਹਨ, ਜਿਨ੍ਹਾਂ ‘ਤੇ ਗੰਭੀਰ ਅਪਰਾਧਕ ਕੇਸ ਹਨ। ਇਨ੍ਹਾਂ ਵਿੱਚ ਇਕ ਵਿਧਾਇਕ ‘ਤੇ ਕਤਲ, 2 ‘ਤੇ ਕਤਲ ਦੀ ਕੋਸ਼ਿਸ਼, 3 ‘ਤੇ ਔਰਤਾਂ ਖਿਲਾਫ ਅਪਰਾਧ ਦਾ ਕੇਸ ਦਰਜ ਹੈ। ਸਭ ਤੋਂ ਵੱਧ ਦਾਗੀ 92 ਸੀਟਾਂ ਜਿੱਤਣ ਵਾਲੀ ‘ਆਪ’ ‘ਚ ਹਨ। ਉਨ੍ਹਾਂ ਦੇ 52 ਵਿਧਾਇਕਾਂ ‘ਤੇ ਕੇਸ ਦਰਜ ਹਨ। ਕਾਂਗਰਸ ਦੇ 18 ਵਿੱਚੋਂ 3, ਅਕਾਲੀ ਦਲ ਦੇ 3 ਵਿੱਚੋਂ 2 ਤ ਭਾਜਪਾ ਦੇ 2 ਵਿੱਚੋਂ ਇੱਕ ‘ਤੇ ਕੇਸ ਦਰਜ ਹੈ।
ਕਾਂਗਰਸ ਦੇ 18 ਵਿੱਚੋਂ 17 MLA ਕਰੋੜਪਤੀ
ਪੰਜਾਬ ਦੇ ਨਵੇਂ ਚੁਣੇ ਵਿਧਾਇਕਾਂ ਵਿੱਚੋਂ 87 ਕਰੋੜਪਤੀ ਹਨ। ਇਨ੍ਹਾਂ ਵਿੱਚ ਸਬ ਤੋਂ ਵੱਧ 63 ‘ਆਪ’, ਕਾਂਗਰਸ ਦੇ 17, ਅਕਾਲੀ ਦਲ ਦੇ 2, ਭਾਜਪਾ ਤੇ ਬਸਪਾ ਦਾ 101 ਵਿਧਾਇਕ ਹੈ।
- 117 ਵਿਧਾਇਕਾਂ ਵਿੱਚੋਂ 5 ਕਰੋੜ ਤੋਂ ਵੱਧ ਜਾਇਦਾਦ ਵਾਲੇ 39 2 ਤੋਂ 5 ਕਰੋੜ ਵਾਲੇ 27, 50 ਲੱਖ ਤੋਂ 2 ਕਰੋੜ ਵਾਲੇ 32, 10 ਲੱਖ ਤੋਂ 50 ਲੱਖ ਵਾਲੇ 14 ਤੇ 10 ਲੱਖ ਤੋਂ ਘੱਟ ਜਾਇਦਾਦ ਵਾਲੇ 5 ਵਿਧਾਇਕ ਸ਼ਾਮਲ ਹਨ।
-ਪਾਰਟੀ ਦੇ ਲਿਹਾਜ਼ ਨਾਲ ‘ਆਪ’ ਦੇ 92 ਵਿਧਾਇਕਾਂ ਦੀ ਔਸਤ ਜਾਇਦਾਦ 7.52 ਕੋਰੜ, ਕਾਂਗਰਸ ਦੇ 18 ਵਿਧਾਇਕਾਂ ਦੀ ਔਸਤ ਜਾਇਦਾਦ 22.73 ਕਰੋੜ, ਅਕਾਲੀ ਦਲ ਦੇ 3 ਵਿਧਾਇਕਾਂ ਦੀ 15.03 ਕਰੋੜ ਤੇ ਬੀਜੇਪੀ ਦ 2 ਵਿਧਾਇਕਾਂ ਦੀ ਔਸਤ ਜਾਇਦਾਦ 2.49 ਕਰੋੜ ਹੈ।
ਸਭ ਤੋਂ ਵੱਧ ਕਰਜ਼ਾਈ ਵਿਧਾਇਕ
- ਰਾਣਾ ਗੁਰਜੀਤ ਸਿੰਘ (ਕਾਂਗਰਸ) – 71 ਕਰੋੜ
- ਅਮਨ ਅਰੋੜਾ (ਆਪ) – 22 ਕਰੋੜ
- ਰਾਣਾ ਇੰਦਰ ਪ੍ਰਤਾਪ ਸਿੰਘ (ਆਜ਼ਾਦ)- 17 ਕਰੋੜ
ਵਿਧਾਇਕਾਂ ਨਾਲ ਜੁੜੇ ਕੁਝ ਹੋਰ ਅਹਿਮ ਤੱਥ
ਸਿੱਖਿਆ- 117 ਵਿੱਚੋਂ 1 ਵਿਧਾਇਕ 5ਵੀਂ ਪਾਸ, 3 8ਵੀਂ ਪਾਸ, 18 ਦਸਵੀਂ ਪਾਸ, 24 ਬਾਰ੍ਹਵੀਂ ਪਾਸ, 21 ਗ੍ਰੈਜੂਏਟ, 23 ਗ੍ਰੈਜੂਏਟ ਪ੍ਰੋਫੈਸ਼ਨਲ, 21 ਪੋਸਟ ਗ੍ਰੈਜੂਏਟ, 2 ਡਾਕਟਰੇਟ ਤੇ 5 ਡਿਪਲੋਮਾ ਹੋਲਡਰ ਹਨ।
ਉਮਰ- 3 ਵਿਧਾਇਕਾਂ ਦੀ ਉਮਰ 25 ਤੋਂ 30 ਸਾਲ, 21 ਦੀ ਉਮਰ 31 ਤੋਂ 40 ਸਾਲ, 37 ਦੀ ਉਮਰ 41 ਤੋਂ 50 ਸਾਲ, 33 ਦੀ ਉਮਰ 51 ਤੋਂ 60 ਸਾਲ, 21 ਦੀ ਉਮਰ 61 ਤੋਂ 70 ਤੇ 2 ਦੀ ਉਮਰ 71 ਤੋਂ 80 ਸਾਲ ਵਿਚਾਲੇ ਹੈ।
ਵੀਡੀਓ ਲਈ ਕਲਿੱਕ ਕਰੋ -: