ਪਾਕਿਸਤਾਨ ‘ਤੇ ਘੱਟਗਿਣਤੀਆਂ ‘ਤੇ ਤਸ਼ੱਦਦ ਲਗਾਤਾਰ ਜਾਰੀ ਹੈ। ਇਥੇ ਬੀਤੇ ਦਿਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ 18 ਸਾਲਾਂ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿੱਚ ਨਾਕਾਮ ਰਹਿਣ ‘ਤੇ ਗੋਲੀ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ।
ਸੋਮਵਾਰ ਨੂੰ ਮੀਡੀਆ ਵਿੱਚ ਆਈ ਇੱਕ ਖਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ। ਸਿੰਧ ਸੂਬੇ ਦੇ ਸੁੱਕੁਰ ਦੇ ਰੋਹੀ ਵਿੱਚ ਪੂਜਾ ਓਦ ਨਾਂ ਦੀ ਹਿੰਦੂ ਕੁੜੀ ਦਾ ਸ਼ਰੇਆਮ ਸੜਕ ਵਿਚਕਾਰ ਕਤਲ ਕਰ ਦਿੱਤਾ ਗਿਆ।
ਪੂਜਾ ਓਦ ਨੇ ਜਦੋਂ ਅਗਵਾ ਦਾ ਵਿਰੋਧ ਕੀਤਾ ਤਾਂ ਅਗਵਾਕਾਰੀਆਂ ਨੇ ਸਾਰਿਆਂ ਦੇ ਸਾਹਮਣੇ ਉਸ ਨੂੰ ਗੋਲੀ ਮਾਰ ਦਿੱਤੀ। ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀ ਕੋਈ ਨਵੀਂ ਘਟਨਾ ਨਹੀਂ ਹੈ। ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ-ਸਿੱਖ ਕੁੜੀਆਂ ‘ਤੇ ਤਸ਼ੱਦਦ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਖਬਰ ਵਿੱਚ ਕਿਹਾ ਗਿਆ ਹੈ ਕਿ ਹਰੇਕ ਸਾਲ ਖਾਸ ਤੌਰ ‘ਤੇ ਸਿੰਧ ਸੂਬੇ ਵਿੱਚ ਘੱਟਗਿਣਤੀ ਜਿਨ੍ਹਾਂ ਵਿੱਚ ਹਿੰਦੂ, ਸਿੱਖ ਤੇ ਇਸਾਈ ਭਾਈਚਾਰੇ ਨਾਲ ਸੰਬੰਧਤ ਕਈ ਔਰਤਾਂ ਅਗਵਾ ਕੀਤੀਆਂ ਜਾਂਦੀਆਂ ਹਨ ਤੇ ਧਾਰਮਿਕ ਕੱਟੜਪੰਥੀ ਉਨ੍ਹਾਂ ਤੋਂ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨਾਲ ਵਿਆਹ ਕਰਵਾਇਆ ਜਾਂਦਾ ਹੈ।