sidhu moose wala song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਰਾਹੀਂ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਚੋਣਾਂ ਲੜੀਆਂ ਹਨ। ਲੇਕਿਨ ਹੁਣ ਕਾਂਗਰਸ ਉਮੀਦਵਾਰ ਰਹਿ ਚੁੱਕੇ ਸਿੱਧੂ ਮੂਸੇਵਾਲਾ ਦੇ ਇਕ ਗੀਤ ਨੇ ਪੰਜਾਬ ‘ਚ ਸਿਆਸੀ ਬਵਾਲ ਮਚਾ ਦਿੱਤਾ ਹੈ। ਇਸ ਗੀਤ ‘ਚ ਆਪਣੀ ਚੁਣਾਵੀਂ ਹਾਰ ਨੂੰ ਦਰਸਾਉਂਦੇ ਹੋਏ ਮੂਸੇਵਾਲਾ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਪੰਜਾਬ ਦੀ ਜਨਤਾ ਨੂੰ ਗੱਦਾਰ ਕਹਿ ਦਿੱਤਾ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ਦਾ ਦਰਦ ਬਿਆਨ ਕੀਤਾ ਹੈ।
ਇਸ ਮਾਮਲੇ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਆਰਮ ਐਕਟ ਵਾਲਾ ਕੇਸ ਮੁੜ ਤੋਂ ਖੁੱਲ੍ਹਿਆ ਜਾ ਸਕਦਾ ਹੈ। ਲਾਲਜੀਤ ਭੁੱਲਰ ਨੇ ਇਕ ਨਿਊਜ਼ ਚੈਨਲ ‘ਤੇ ਗੱਲਬਾਤ ਦੌਰਾਨ ਕਿਹਾ ਕਿ ਮੂਸੇਵਾਲਾ ‘ਤੇ ਦਰਜ ਹੋਇਆ ਏ.ਕੇ. 47 ਵਾਲਾ ਕੇਸ ਮੁੜ ਖੋਲ੍ਹਿਆ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਮੂਸੇਵਾਲਾ ਕੋਲ ਜੋ ਏ.ਕੇ 47 ਅਸਲੀ ਸੀ ਜਾਂ ਫਿਰ ਟੁਆਏ ਗੰਨ ਸੀ। ਭੁੱਲਰ ਨੇ ਕਿਹਾ ਕਿ ਇਹ ਕੇਸ ਫਿਰ ਖੋਲ੍ਹ ਕੇ ਕਾਨੂੰਨ ਮੁਤਾਬਕ ਜਾਂਚ ਹੋਵੇਗੀ।
ਸਿੱਧੂ ਮੂਸੇਵਾਲਾ ਨੇ ਕਿਹਾ, ”ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਸ ਪਾਰਟੀ ਨੂੰ ਪਹਿਲਾਂ ਜਿੱਤ ਕਿਉਂ ਦਿੱਤੀ ਗਈ। ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਫਿਰ ਮੈਨੂੰ ਜਵਾਬ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਨੇ ਅੱਗੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ। ਕੌਣ ਜਿੱਤਿਆ ਤੇ ਕੌਣ ਹਾਰਿਆ। ਉਨ੍ਹਾਂ ਕਿਸਾਨਾਂ ਨੂੰ ਹਰਾਇਆ। ਉਸ ਨੇ ਸਿਮਰਜੀਤ ਮਾਨ ਨੂੰ ਵੀ ਹਰਾਇਆ ਸੀ। ਹੁਣ ਦੱਸੋ ਅਸਲੀ ਗੱਦਾਰ ਕੌਣ? ਲੜਾਈ ਇਸ ਤਰ੍ਹਾਂ ਬੈਠ ਕੇ ਨਹੀਂ ਲੜੀ ਜਾਂਦੀ। ਕੌਣ ਜਿੱਤਿਆ ਕੌਣ ਹਾਰਿਆ। ਦੱਸੋ ਗੱਦਾਰ ਕੌਣ ਹੈ।’