ਜ਼ਿਲ੍ਹਾ ਫਿਰੋਜ਼ਪੁਰ ਦੇ ਅੱਕੂ ਮਸਤੇ ਕੇ ਪਿੰਡ ਵਿੱਚ ਬਸਤੀ ਜੀਵਨ ਸਿੰਘ ਵਾਲਾ ਰਹਿੰਦੇ ਰਛਪਾਲ ਸਿੰਘ ਉਰਫ ਪਾਲਾ ਸਾਬਕਾ ਸਰਪੰਚ ਦੀ ਘਰੋਂ ਗਲੀ ਸੜੀ ਲਾਸ਼ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਰਛਪਾਲ ਸਿੰਘ ਉਰਫ ਪਾਲਾ ਸਾਬਕਾ ਸਰਪੰਚ ਬਸਤੀ ਜੀਵਨ ਸਿੰਘ ਵਾਲਾ ਹਾਲ ਅਬਾਦ ਅੱਕੂ ਮਸਤੇ ਕੇ ਥਾਣਾ ਆਰਫਿ ਕੇ ਦੇ ਘਰੋਂ ਇੱਕ ਗਲੀ ਸੜੀ ਲਾਸ਼ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰਪੰਚ ਘਰ ਵਿੱਚ ਇਕੱਲਾ ਰਹਿੰਦਾ ਸੀ। ਉਸ ਦੀ ਆਪਣੀ ਪਤਨੀ ਨਾਲ ਅਣਬਣ ਹੋਣ ਕਰਕੇ ਉਹ ਆਪਣੇ ਬੱਚਿਆਂ ਸਣੇ ਪੇਕੇ ਪਿੰਡ ਰਹਿੰਦੀ ਸੀ। ਉਸਦੀ ਮਾਂ ਆਪਣੇ ਭਰਾ ਕੋਲ ਰਹਿੰਦੀ ਹੈ ਅਤੇ ਛੋਟੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਪਤਨੀ ਵੀ ਆਪਣੇ ਪੇਕੇ ਰਹਿ ਰਹੀ ਹੈ । ਘਰ ਵਿੱਚ ਕੋਈ ਨਾ ਰਹਿਣ ਕਰਕੇ ਲੋਕਾਂ ਦਾ ਜ਼ਿਆਦਾ ਆਉਣ ਜਾਣ ਨਹੀ ਸੀ ।
ਇਹ ਵੀ ਪੜ੍ਹੋ: IPS ਸੁਖਚੈਨ ਗਿੱਲ ਨੂੰ ਬਣਾਇਆ ਗਿਆ ਨੋਡਲ ਅਫਸਰ, ਪੁਲਿਸ ਦੇ ਹਰ ਮਾਮਲੇ ਦੀ ਜਾਣਕਾਰੀ ਦੇਣਗੇ CM ਮਾਨ ਨੂੰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਉਸ ਦੇ ਘਰੋਂ ਗੁਜਰਦਿਆ ਕੁਝ ਲੋਕਾਂ ਨੂੰ ਬਹੁਤ ਬਦਬੂ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਤਰੁੰਤ ਮ੍ਰਿਤਕ ਦੀ ਮਾਂ ਨੂੰ ਸੂਚਿਤ ਕੀਤਾ । ਜਦ ਉਸਦੀ ਮਾਂ ਨੇ ਆ ਕੇ ਵੇਖਿਆ ਤਾਂ ਰਛਪਾਲ ਦੀ ਗਲੀ ਸੜੀ ਲਾਸ਼ ਘਰ ਦੇ ਕਮਰੇ ਵਿੱਚ ਪਈ ਸੀ । ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: