ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਸਾਂਸਦ ਦੇ ਮਸ਼ਹੂਰ ਟੀਵੀ ਹੋਸਟ ਕਾਮੇਡੀਅਨ ਕਾਮੇਡੀਅਨ ਆਮਿਰ ਲਿਆਕਤ ਦਾ ਨਿਊਡ ਵੀਡੀਓ ਵਾਇਰਲ ਹੋਇਆ ਹੈ, ਜਿਸ ਕਰਕੇ ਉਹ ਕਾਫੀ ਟਰੋਲ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਕਿਸੇ ਹੋਰ ਨੇ ਨਹੀਂ, ਸਗੋਂ ਉਨ੍ਹਾਂ ਦੀ ਤੀਜੀ ਬੇਗਮ ਸੱਈਦਾ ਦਾਨੀਆ ਸ਼ਾਹ ਨੇ ਲੀਕ ਕਰਵਾਇਆ ਹੈ।
ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦੀ ਤੀਜੀ ਪਤਨੀ ਦਾਨੀਆ ਨੇ ਲਿਆਕਤ ਤੋਂ ਤਲਾਕ ਲਈ ਕੋਰਟ ਵਿੱਚ ਅਰਜ਼ੀ ਪਾਈ ਸੀ। ਆਮਿਰ ਲਿਆਕਤ ਨੇ ਆਪਣੇ ਤੋਂ 33 ਸਾਲ ਛੋਟੀ ਦਾਨੀਆ ਨਾਲ ਇਸੇ ਸਾਲ ਫਰਵਰੀ ਵਿੱਚ ਨਿਕਾਹ ਕੀਤਾ ਸੀ। ਦੋਵਾਂ ਦਾ ਵਿਆਹ ਤਿਨ ਮਹੀਨੇ ਵੀ ਵੀ ਨਹੀਂ ਚੱਲ ਸਕਿਆ ਤੇ ਹੁਣ ਉਨ੍ਹਾਂ ਦੀ ਤੀਜੀ ਬੇਗਮ ਤਲਾਗ ਦੀ ਮੰਗ ਕਰ ਰਹੀ ਹੈ।
ਇਤਰਾਜ਼ਯੋਗ ਵੀਡੀਓ ‘ਤੇ ਕਈ ਸਵਾਲ ਕੀਤੇ ਜਾ ਰਹੇ ਹਨ। ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਲਿਆਕਤ ਦੇ ਬਿਸਤਰੇ ‘ਤੇ ਡਰੱਗਸ ਵੀ ਰੱਖਿਆ ਹ। ਵੀਡੀਓ ਦੇ ਲੀਕ ਹੋਣ ‘ਤੇ ਭੜਕੇ ਲਿਆਕਤ ਨੇ ਟਵੀਟ ਕੀਤਾ, ‘ਉਹ ਨਿਊਡ ਵੀਡੀਓ ‘ਤੇ ਮੇਰਾ ਰੁਖ਼ ਜਾਣਨਾ ਚਾਹਾ ਰਹੇ ਹਨ, ਇਸ ਦਾ ਜਵਾਬ ਹੈ ਕਿ ਜੋ ਲੋਕ ਇਸ ਤਰ੍ਹਾਂ ਦੇ ਵੀਡੀਓ ਲੀਕ ਕਰਨ ਦੇ ਜ਼ਿੰਮੇਵਾਰ ਹਨ, ਉਨ੍ਹਾਂ ਦਾ ਰੁਖ਼ ਕੀ ਹੈ। ਨਿਆਂਪਾਲਿਕਾ ਕਿੱਥੇ ਹੈ, ਜਿਸ ਦੀ ਜ਼ਿੰਮੇਵਾਰੀ ਹਰ ਨਾਗਰਿਕ ਦੇ ਸਨਮਾਨ ਦੀ ਰੱਖਿਆ ਕਰਨਾ ਹੈ, ਨਿਆਂਪਾਲਿਕਾ ਨੇ ਕੋਈ ਕਦਮ ਕਿਉਂ ਨਹੀਂ ਚੁੱਕਿਆ? ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੀ ਸਾਈਬਰ ਕ੍ਰਾਈਮ ਵਿੰਗ ਨੇ ਅਜੇ ਤੱਕ ਕੋਈ ਐਕਸ਼ਨ ਕਿਉਂ ਨਹੀਂ ਲਿਆ।’
ਲਿਆਕਤ ਨੇ ਕਿਹਾ ਕਿ ਜੋ ਲੋਕ ਐਡਲਟ੍ਰੀ ਵਿੱਚ ਸ਼ਾਮਲ ਹਨ, ਉਹ ਚੰਗੇ ਹਨ ਪਰ ਜੋ ਨਿਕਾਹ ਨੂੰ ਚੁਣਦੇ ਹਨ, ਉਹ ਮਾੜੇ ਹਨ। ਦਾਨੀਆ ਨੇ ਜੋ ਕੀਤਾ, ਉਹ ਨਿਕਾਹ ਵਰਗੇ ਪਾਕ ਸਬੰਧ ਨੂੰ ਤਾਰ-ਤਾਰ ਕਰਨਾ ਹੈ। ਉਨ੍ਹਾਂ ਨਿਕਾਹ ਦੀ ਨਿੱਜਤਾ ਤੇ ਵਿਸ਼ਵਾਸ ਨੂੰ ਤੋੜਿਆ ਹੈ।
ਦੂਜੇ ਪਾਸੇ ਦਾਨੀਆ ਦਾ ਕਹਿਣਾ ਹੈ ਕਿ ਮੈਂ ਕੋਈ ਵੀਡੀਓ ਨਹੀਂ ਬਣਾਈ, ਕਿਸੇ ਨੇ ਮੈਨੂੰ ਇਹ ਵੀਡੀਓ ਭੇਜੀ ਹੈ। ਮੈਂ ਉਨ੍ਹਾਂ ‘ਤੇ ਕੋਈ ਕਿੱਚੜ ਨਹੀਂ ਉਛਾਲਿਆ, ਮੈਂ ਬੱਸ ਇੰਨਾ ਚਾਹੁੰਦੀ ਹਾਂ ਕਿ ਉਹ ਮੈਨੂੰ ਕਾਇਦੇ ਨਾਲ ਤਲਾਕ ਦੇ ਦੇਣ।
ਦੱਸ ਦੇਈਏ ਕਿ 18 ਸਾਲਾਂ ਸੱਈਦਾ ਦਾਨੀਆ ਸ਼ਾਹ ਨੇ ਤਲਾਕ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਆਮਿਰ ਲਿਆਕਤ ਸ਼ੈਤਾਨ ਤੋਂ ਵੀ ਬਦਤਰ ਹਨ। ਉਹ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਕੁੱਟਦੇ ਹਨ ਤੇ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰਕੇ ਰਖਦੇ ਹਨ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਆਮਿਰ ਉਸ ਨੂੰ ਐਡਲਟ ਵੀਡੀਓ ਸ਼ੂਟ ਕਰਨ ਲਈ ਵੀ ਕਹਿੰਦੇ ਹਨ ਜਿਸ ਨੂੰ ਉਹ ਵਿਦੇਸ਼ ਵਿੱਚ ਆਪਣੇ ਦੋਸਤਾਂ ਨੂੰ ਭੇਜ ਸਕਣ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਨ੍ਹਾਂ ਉਨ੍ਹਾਂ ਤੋਂ ਰਿਸ਼ਤਾ ਖਤਮ ਕਰਨਾ ਚਾਹੁੰਦੀ ਹੈ। ਦਾਨੀਆ ਨੇ ਮੇਹਰ ਵਜੋਂ ਆਮਿਰ ਤੋਂ 15 ਕਰੋੜ ਰੁਪਏ, ਘਰ ਤੇ ਗਹਿਣਿਆਂ ਦੀ ਮੰਗ ਕੀਤੀ ਹੈ। ਦਾਨੀਆ 51 ਸਾਲ ਦੇ ਆਮਿਰ ਲਿਆਕਤ ਹੁਸਾਨ ਨਾਲ 10 ਫਰਵਰੀ 2022 ਨੂੰ ਵਿਆਹ ਦੇ ਰਿਸ਼ਤੇ ਵਿੱਚ ਬੱਝੀ ਸੀ।
ਪਾਕਿਸਤਾਨ ਦੇ ਸਾਬਕਾ ਪੀ.ਐੱਮ. ਇਮਰਾਨ ਖਾਨ ਦੇ ਕਰੀਬੀ ਰਹੇ ਆਮਿਰ ਲਿਆਕਤ ਉਦੋਂ ਸੁਰਖੀਆਂ ਵਿੱਚ ਆਏ ਜੋਂ ਉਨ੍ਹਾਂ ਨੇ ਫਰਵਰੀ ਵਿੱਚ ਦੂਜੀ ਬੀਵੀ ਨੂੰ ਤਲਾਕ ਦੇਣ ਦੇ ਸਿਰਫ 24 ਘੰਟੇ ਅੰਦਰ ਹੀ ਦੂਜਾ ਨਿਕਾਹ ਪੜ੍ਹ ਲਿਆ ਸੀ। ਉਨ੍ਹਾਂ ਨੇ ਤੀਜੇ ਨਿਕਾਹ ਦੀ ਫੋਟੋ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।