ਕੈਨੇਡਾ ਵਿੱਚ ਓਂਟਾਰੀਓ ਸੂਬਾਈ ਚੋਣਾਂ ਲਈ ਪੰਜਾਬ ਮੂਲ ਦੇ 20 ਉਮੀਦਵਾਰ ਮੈਦਾਨ ਵਿੱਚ ਹਨ। ਇੱਥੋਂ ਦੇ ਸਾਰੇ 123 ਹਲਕਿਆਂ ਲਈ 2 ਜੂਨ ਨੂੰ ਵੋਟਾਂ ਪੈਣੀਆਂ ਹਨ। ਤਿੰਨ ਵੱਡੀਆਂ ਸਿਆਸੀ ਜਥੇਬੰਦੀਆਂ (ਲਿਬਰਲ, ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ. ਸੀ.)) ਖਾਸ ਕਰਕੇ ਦੱਖਣੀ ਏਸ਼ੀਆਈਆਂ ਅਤੇ ਪੰਜਾਬੀਆਂ ‘ਤੇ ਭਾਰੀ ਦਾਅ ਖੇਡ ਰਹੇ ਹਨ। ਉਨ੍ਹਾਂ ਨੇ “ਲੋੜੀਂਦੀ ਨੁਮਾਇੰਦਗੀ” ਵੀ ਦਿੱਤੀ ਹੈ।
ਫਾਈਨਲ ਲਿਸਟ ਵਿੱਚ ਲਿਬਰਲ ਪਾਰਟੀ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਛੇ-ਛੇ ਪੰਜਾਬੀ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪੰਜ, ਗਰੀਨ ਨੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਹਨ। ਜ਼ਿਆਦਾਤਰ ਪੰਜਾਬੀ ਡਾਇਸਪੋਰਾ ਟੋਰਾਂਟੋ ਦੇ ਬਰੈਂਪਟਨ ਅਤੇ ਮਿਸੀਸਾਗਾ ਉਪਨਗਰਾਂ ਦੇ 11 ਹਲਕਿਆਂ ਤੋਂ ਚੋਣ ਲੜ ਰਹੇ ਹਨ।
ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਨਜੋਤ ਸੰਧੂ ਅਤੇ ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੂੰ ਉਮੀਦਵਾਰ ਬਣਾਇਆ ਹੈ। ਲਿਬਰਲਾਂ ਨੇ ਬਰੈਂਪਟਨ ਈਸਟ ਤੋਂ ਜੰਨਤ ਗਰੇਵਾਲ, ਬਰੈਂਪਟਨ ਨਾਰਥ ਤੋਂ ਹਰਿੰਦਰ ਮੱਲ੍ਹੀ, ਬਰੈਂਪਟਨ ਵੈਸਟ ਤੋਂ ਰਿੰਮੀ ਝੱਜ, ਮਿਸੀਸਾਗਾ ਮਾਲਟਨ ਤੋਂ ਅਮਨ ਗਿੱਲ, ਬਰੈਂਟਫੋਰਡ ਬਰੈਂਟ ਤੋਂ ਰੂਬੀ ਤੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਐਨਡੀਪੀ ਨੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ, ਬਰੈਂਪਟਨ ਨਾਰਥ ਤੋਂ ਸੰਦੀਪ ਸਿੰਘ, ਬਰੈਂਪਟਨ ਨੌਰਥ ਤੋਂ ਨਵਜੋਤ ਕੌਰ, ਥਾਰਨਹਿਲ ਤੋਂ ਜਸਲੀਨ ਕੰਬੋਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਗਰੀਨ ਪਾਰਟੀ ਨੇ ਬਰੈਂਪਟਨ ਨਾਰਥ ਤੋਂ ਅਨੀਪ ਢੱਡੇ ਅਤੇ ਡਰਹਮ ਤੋਂ ਮਿੰਨੀ ਬੱਤਰਾ, ਜਦਕਿ ਮਨਜੋਤ ਸੇਖੋਂ ਨੇ ਓਨਟਾਰੀਓ ਪਾਰਟੀ ਤੋਂ ਚੋਣ ਲੜੀ ਹੈ।
2018 ਵਿੱਚ ਜਿੱਤਣ ਵਾਲੇ ਸੱਤ ਪੰਜਾਬੀ ਮੁੜ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਵਿੱਚ ਪ੍ਰਮੁੱਖ ਹਨ ਮਿਸੀਸਾਗਾ ਸਟਰੀਟਵਿਲੇ ਤੋਂ ਨੀਨਾ ਟਾਂਗਰੀ, ਮਿਲਟਨ ਤੋਂ ਸਿਟੀਜ਼ਨਸ਼ਿਪ ਅਤੇ ਮਲਟੀਕਲਚਰਲਿਜ਼ਮ ਮੰਤਰੀ ਪਰਮ ਗਿੱਲ, ਬਰੈਂਪਟਨ ਸਾਊਥ ਤੋਂ ਓਨਟਾਰੀਓ ਖਜ਼ਾਨਾ ਬੋਰਡ ਦੇ ਚੇਅਰਮੈਨ ਪਰਬਮੀਤ ਸਰਕਾਰੀਆ ਅਤੇ ਬਰੈਂਪਟਨ ਈਸਟ ਤੋਂ ਐਨ.ਡੀ.ਪੀ. ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ।