ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਕਤਲ ਨਾਲ ਪੂਰੀ ਪੰਜਾਬੀ ਫਿਲਮ ਇੰਡਸਟਰੀ ਸੋਗ ਵਿੱਚ ਡੁੱਬ ਗਈ ਹੈ। ਮਸ਼ਹੂਰ ਪੰਜਾਬੀ ਗਾਕ ਹਰਭਜਨ ਮਾਨ ਤੇ ਕੰਵਰ ਗਰੇਵਾਲ ਨੇ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਤੇ ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਗਾਇਕ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ, ‘ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਝ ਨਹੀਂ ਇੰਝ ਕਰ’।
ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ ਆਦਿ ਨੇ ਵੀ ਮੂਸੇਵਾਲਾ ਦੇ ਮਰਡਰ ‘ਤੇ ਦੁੱਖ ਪ੍ਰਗਟਾਇਆ। ਦੱਸ ਦੇਈਏ ਕਿ ਮਾਨਸਾ ਦੇ ਜਵਾਹਰਕੇ ਪਿੰਡ ਵਿੱਚ ਜਿਸ ਤਰ੍ਹਾਂ ਤਾਬੜਤੋੜ ਫਾਇਰਿੰਗ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ ਗੈਵੀ ਸੰਧੂ ਸਣੇ ਕਈ ਕਲਕਾਰਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਉਠਾਏ।
ਮੂਸੇਵਾਲਾ ਦੀ ਮਸ਼ਹੂਰ ਸਿਰਫ ਪੰਜਾਬੀ ਫਿਲਮ ਇੰਡਸਟਰੀ ਤੱਕ ਹੀ ਸੀਮਤ ਨਹੀਂ ਸੀ, ਸਗੋਂ ਬਾਲੀਵੁੱਡ ਵਿੱਚ ਵੀ ਉਨ੍ਹਾਂ ਨੇ ਆਪਣੀ ਪਛਾਣ ਕਾਇਮ ਕੀਤੀ ਸੀ। ਉਨ੍ਹਾਂ ਦੇ ਕਤਲ ਨਾਲ ਬਾਲੀਵੁੱਡ ਵੀ ਹੈਰਾਨ ਰਹਿ ਗਿਆ। ਬਾਲੀਵੁੱਡ ਸਟਾਰ ਅਜੈ ਦੇਵਗਨ, ਕੰਗਨਾ ਰਣੌਤ, ਜ਼ਰੀਨ ਖਾਨ, ਸ਼ਰਦ ਕੇਲਕਰ, ਕਾਮੇਡੀਅਨ ਕਪਿਲ ਸ਼ਰਮਾ ਤੇ ਗਾਇਕਾ ਹਰਸ਼ਦੀਪ ਕੌਰ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਸਿਰਫ 28 ਸਾਲ ਦੀ ਉਮਰ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ‘ਤੇ ਪਹੁੰਚ ਗਏ ਸਨ। ਪੰਜਾਬ ਤੇ ਪੂਰੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਉਨ੍ਹਾਂ ਦੇ ਬਹੁਤ ਪ੍ਰਸ਼ੰਸਕ ਸਨ। ਅਜਿਹੇ ਵਿੱਚ ਉਨ੍ਹਾਂ ਦੇ ਕਤਲ ਨੇ ਪੂਰੀ ਫਿਲਮ ਇੰਡਸਟਰੀ ਨੂੰ ਝਿੰਜੋੜ ਕੇ ਰਖ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੰਗੀਤਕਾਰ ਸਲੀਮ ਮਰਚੈਂਟ, ਵਿਸ਼ਾਲ ਦਦਲਾਨੀ, ਫਿਲਮ ਸਮੀਖਿਅਕ ਕੇਆਰਕੇ ਤੋਂ ਇਲਾਵਾ ਕ੍ਰਿਕਟਰ ਸ਼ਿਖਰ ਧਵਨ, ਕ੍ਰਿਕਟਰ ਰਾਜਨੇਤਾ ਹਰਭਜਨ ਸਿੰਘ ਨੇ ਵੀ ਮੂਸੇਵਾਲਾ ਦੇ ਕਤਲ ‘ਤੇ ਅਫਸੋਸ ਪ੍ਰਗਟਾਇਆ। ਪੰਜਾਬ ਨਾਲ ਜੁੜੇ ਕਈ ਕਲਾਕਾਰਾਂ ਨੇ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ‘ਤੇ ਸਵਾਲ ਉਠਾਉਂਦੇ ਹੋਏ ਸੂਬੇ ਵਿੱਚ ਲਾਅ ਐੰਡ ਆਰਡਰ ਦੀ ਸਥਿਤੀ ‘ਤੇ ਚਿੰਤਾ ਵੀ ਪ੍ਰਗਟਾਈ।