ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਹੀ ਹੈ। ਉਸੇ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਇਸ ਦੀ ਸਾਜ਼ਿਸ਼ ਰਚੀ। ਫਿਰ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਸਚਿਨ ਥਾਪਨ ਦੀ ਮਦਦ ਨਾਲ ਉਸ ਨੂੰ ਅੰਜਾਮ ਵੀ ਦਿੱਤਾ। ਜਦੋਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ ਤਾਂ ਲਾਰੈਂਸ ਨੇ ਜੇਲ੍ਹ ਵਿੱਚ ਕਸਮ ਖਾਧੀ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਿਊਂਦਾ ਨਹੀਂ ਛੱਡੇਗਾ।
ਤਿਹਾੜ ਜੇਲ੍ਹ ਵਿੱਚ ਬੰਦ ਦੂਜੇ ਗੈਂਗਸਟਰ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਪੁੱਛਗਿੱਛ ਵਿੱਚ ਇਸ ਦਾ ਖੁਲਾਸਾ ਕੀਤਾ। ਵਿੱਕੀ ਮਿੱਡੂਖੇੜਾ ਤੇ ਲਾਰੈਂਸ ਨੇ ਚੰਡੀਗੜ੍ਹ ਸਥਿਤ ਕਾਲਜ ਵਿੱਚ ਨਾਲ ਪੜ੍ਹਾਈ ਕੀਤੀ ਹੈ, ਜਿਥੇ ਇਨ੍ਹਾਂ ਦੀ ਦੋਸਤੀ ਹੋਈ।
ਪੰਜਾਬ ਪੁਲਿਸ ਵੀ ਮੂਸੇਵਾਲਾ ਕਤਲਕਾਂਡ ਵਿੱਚ ਲਾਰੈਂਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਹਾਲਾਂਕਿ ਅਜੇ ਲਾਰੈਂਸ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕੋਲ ਰਿਮਾਂਡ ‘ਤੇ ਹੈ। ਪੰਜਾਬ ਪੁਲਿਸ ਨੇ ਲਾਰੈਂਸ ਨੂੰ ਮੂਸੇਵਾਲਾ ਦੇ ਕਤਲ ਦੀ FIR ਵਿੱਚ ਨਾਮਜ਼ਦ ਤਾਂ ਨਹੀਂ ਕੀਤਾ ਪਰ ਪਿਤਾ ਦੇ ਬਿਆਨ ਵਿੱਚ ਉਸ ਦਾ ਨਾਂ ਹੈ। ਇਸੇ ਦੇ ਆਧਾਰ ‘ਤੇ ਉਸ ਦਾ ਪ੍ਰੋਡਕਸ਼ਨ ਵਾਰੰਟ ਲਿਆ ਜਾਏਗਾ।
ਇਸੇ ਵਿਚਾਲੇ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ਾਰਟ ਸ਼ੂਟਰਸ ਨੂੰ ਮਾਡਰਨ ਹਥਿਆਰ ਅੰਮ੍ਰਿਤਸਰ ਤੋਂ ਮੁਹੱਈਆ ਕਰਵਾਏ ਗਏ ਸਨ। ਪੰਜਾਬ ਪੁਲਿਸ ਨੇ ਬਠਿੰਡਾ ਤੋਂ ਕੇਸ਼ੲ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੇ ਹੀ ਇਹ ਹਥਿਆਰ ਸ਼ਾਰਪ ਸ਼ੂਟਰਸ ਤੱਕ ਪਹੁੰਚਾਏ। ਭਾਰਤ-ਪਾਕਿ ਬਾਰਡ ਸਥਿਤ ਇੱਕ ਪਿੰਡ ਇਨ੍ਹਾਂ ਹਥਿਆਰਾਂ ਕਰਕੇ ਪੁਲਿਸ ਦੇ ਰਡਾਰ ‘ਤੇ ਹੈ। ਇਸ ਨਾਲ ਇਹ ਵੀ ਸਵਾਲ ਉਠ ਰਹੇ ਹਨ ਕਿ ਹਥਿਆਰ ਕਿਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਾਂ ਨਹੀਂ ਭੇਜੇ ਗਏ।
ਪੰਜਾਬ ਪੁਲਿਸ ਨੇ ਸੰਦੀਪ ਕੇਕੜਾ ਦੇ ਨਾਲ ਮੂਸੇਵਾਲਾ ਦੇ ਘਰ ਗਏ ਚੇਤਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਕੇਕੜਾ ਨੇ ਹੀ ਮੂਸੇਵਾਲਾ ਦੀ ਰੇਕੀ ਕੀਤੀ ਸੀ। ਇਸ ਤੋਂ ਬਾਅਦ ਕੇਕੜਾ ਬਾਈਕ ‘ਤੇ ਬੈਠ ਕੇ ਚਲਾ ਗਿਆ। ਚੇਤਨ ਸ਼ਾਰਪ ਸ਼ੂਟਰਸ ਦੀ ਕੋਰੋਲਾ ਗੱਡੀ ਵਿੱਚ ਬੈਠ ਕੇ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -: