ਸੀ.ਐਮ. ਭਗਵੰਤ ਮਾਨ ਲਈ ਅੱਜ ਬੇਹੱਦ ਖੁਸ਼ੀਆਂ ਭਰਾ ਦਿਨ ਹੈ। ਅੱਜ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਮਿਲਿਆ। ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।
‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ਸਣੇ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਸੀ.ਐੱਮ. ਮਾਨ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੁਹਾਨੂੰ ਜ਼ਿੰਦਗੀ ਦੇ ਇਸ ਨਵੇਂ ਸਫਰ ‘ਤੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੀ.ਐੱਮ. ਨੂੰ ਵਧਾਈ ਦਿੰਦਿਆਂ ਕਿਹਾ ਕਿ ਵੱਡੇ ਵੀਰ CM ਭਗਵੰਤ ਮਾਨ ਜੀ ਤੇ ਪਿਆਰੀ ਭਾਬੀ ਡਾ. ਗੁਰਪ੍ਰੀਤ ਕੌਰ ਜੀ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਆਪ ਦੀ ਜੋੜੀ ਸਦਾ ਸਲਾਮਤ ਰਹੇ ਤੇ ਜ਼ਿੰਦਗੀ ਦਾ ਹਰ ਦਿਨ ਖੁਸ਼ੀਆਂ ਭਰਿਆ ਹੋਵੇ। ਜੀਵਨ ਦੀ ਇਸ ਨਵੀਂ ਸ਼ੁਰੂਆਤ ਲਈ ਢੇਰ ਸਾਰੀਆਂ ਸ਼ੁਭਕਮਾਨਾਵਾਂ!
ਡਾ. ਅਮਨਦੀਪ ਅਰੋੜਾ ਨੇ ਵੀ ਉਨ੍ਹਾਂ ਨੂੰ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਨਵੀਂ ਜੋੜੀ ਨੂੰ ਵਧਾਈਆਂ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -: