ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਾਰੈਂਸ ਅਤੇ ਬੰਬੀਹਾ ਗੈਂਗ ਦੀ ਗੈਂਗਵਾਰ ਵਿੱਚ ਭੇਟ ਚੜ੍ਹ ਗਿਆ। ਮੂਸੇਵਾਲਾ ਦਾ ਖੁਦ ਕਿਸੇ ਗਿਰੋਹ ਨਾਲ ਸਬੰਧ ਨਹੀਂ ਸੀ। ਫਿਰ ਵੀ ਲਾਰੈਂਸ ਗੈਂਗ ਮੂਸੇਵਾਲਾ ਦੇ ਗੀਤਾਂ ਤੋਂ ਨਾਰਾਜ਼ ਸੀ। ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਜੀ ਤਾਰੀਫ ਕਰਦਾ ਹੈ। ਇਸ ਤੋਂ ਇਲਾਵਾ ਆਪਣੇ ਗੀਤਾਂ ਵਿੱਚ ਵੀ ਲਾਰੈਂਸ ਗੈਂਗ ਨੂੰ ਚੁਣੌਤੀ ਦਿੰਦਾ ਹੈ।
ਲਾਰੈਂਸ ਨੇ ਇਹ ਗੱਲਾਂ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕਹੀਆਂ ਹਨ। ਹਾਲਾਂਕਿ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਲਾਰੈਂਸ ਗਿਰੋਹ ਦੀਆਂ ਅੱਖਾਂ ‘ਚ ਰੜਕਣ ਲੱਗਾ। ਇਸ ਤੋਂ ਬਾਅਦ 29 ਮਈ ਨੂੰ ਮਾਨਸਾ ਵਿਖੇ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਨੇ ਲੈਜੇਂਡ ਗੀਤ ਗਾਇਆ ਸੀ, ਜਿਸ ਵਿੱਚ ਮੋਹਾਲੀ ਦੀ ਇੱਕ ਪੌਸ਼ ਕਾਲੋਨੀ ਦਾ ਨਾਮ ਲੈਂਦਿਆਂ ਕਿਹਾ ਗਿਆ ਸੀ ਕਿ ਉੱਥੇ ਰਹਿਣ ਵਾਲੇ ਮੇਰਾ ਕੁਝ ਨਹੀਂ ਕਰ ਸਕਦੇ। ਇਸ ਕਾਲੋਨੀ ਵਿੱਚ ਰਹਿਣ ਵਾਲੇ ਲਾਰੈਂਸ ਦੇ ਕਰੀਬੀ ਦੋਸਤਾਂ ਬਾਰੇ ਵੀ ਚਰਚੇ ਹੁੰਦੇ ਰਹੇ ਹੈ। ਫਿਰ ਮੂਸੇਵਾਲਾ ਨੇ ‘ਬੰਬੀਹਾ ਬੋਲੇ’ ਗੀਤ ਗਾਇਆ। ਭਾਵੇਂ ਬੰਬੀਹਾ ਪੰਜਾਬ ਦਾ ਮਸ਼ਹੂਰ ਪੰਛੀ ਹੈ ਪਰ ਗੀਤ ਦੇ ਬੋਲ ਅਤੇ ਵੀਡੀਓ ਤੋਂ ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਨੇ ਬੰਬੀਹਾ ਗੈਂਗ ਦੀ ਖੁੱਲ੍ਹੇ ਤੌਰ ‘ਤੇ ਤਾਰੀਫ਼ ਕੀਤੀ ਸੀ।
ਗੈਂਗਸਟਰ ਲਾਰੈਂਸ ਅਤੇ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੰਬੀਹਾ ਗੈਂਗ ਪੰਜਾਬ ‘ਚ ਲਗਾਤਾਰ ਕਤਲ ਕਰ ਰਿਹਾ ਹੈ। ਜਲੰਧਰ ‘ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ, ਸਾਬਕਾ ਕੌਂਸਲਰ ਸੁਖਮੀਤ ਡਿਪਟੀ ਅਤੇ ਵਿੱਕੀ ਮਿੱਡੂਖੇੜਾ ਦਾ ਕਤਲ ਗਿਰੋਹ ਦੇ ਅਰਮੀਨੀਆਈ ਬੈਠੇ ਕਿੰਗਪਿਨ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।
ਇਸ ਦੌਰਾਨ ਲਾਰੈਂਸ ਗੈਂਗ ਕੋਈ ਵੱਡੀ ਵਾਰਦਾਤ ਨਹੀਂ ਕਰ ਸਕਿਆ, ਜਿਸ ਕਰਕੇ ਬੰਬੀਹਾ ਗੈਂਗ ਦਾ ਡਰ ਵਧਦਾ ਜਾ ਰਿਹਾ ਸੀ। ਲਾਰੈਂਸ ਗੈਂਗ ਦਾ ਦਬਦਬਾ ਘਟ ਰਿਹਾ ਸੀ। ਲਾਰੈਂਸ ਨੂੰ ਪਤਾ ਸੀ ਕਿ ਜੇ ਮੂਸੇਵਾਲਾ ਮਾਰਿਆ ਗਿਆ ਤਾਂ ਉਸ ਦੀ ਪ੍ਰਸਿੱਧੀ ਕਾਰਨ ਗੈਂਗ ਦਾ ਨਾਂ ਵੀ ਬੁਲੰਦ ਹੋ ਜਾਵੇਗਾ। ਇਸੇ ਲਈ ਕਤਲ ਤੋਂ ਕੁਝ ਘੰਟਿਆਂ ਬਾਅਦ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲੈ ਲਈ।
ਵੀਡੀਓ ਲਈ ਕਲਿੱਕ ਕਰੋ -: