ਟੇਸਲਾ ਦੇ CEO ਐਲਨ ਮਸਕ ਦੇ 76 ਸਾਲਾ ਪਿਤਾ ਐਰੋਲ ਮਸਕ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੈ ਕਿ ਉਨ੍ਹਾਂ ਦਾ ਆਪਣੀ 35 ਸਾਲਾ ਮਤਰੇਈ ਧੀ ਜਾਨਾ ਬੇਜ਼ੁਈਡੇਨਹਾਉਟ ਨਾਲ ਸਰੀਰਕ ਸਬੰਧ ਹਨ। ਉਸ ਨੇ ਦੋ ਬੱਚਿਆਂ ਨੂੰ ਵੀ ਜਨਮ ਦਿੱਤਾ ਹੈ। ਉਸ ਦੀ ਮਤਰੇਈ ਧੀ ਨੇ ਤਿੰਨ ਸਾਲ ਪਹਿਲਾਂ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਦੋਵਾਂ ਬੱਚਿਆਂ ਨੂੰ ਗੁਪਤ ਰੱਖਿਆ ਗਿਆ ਹੈ। ਦੱਸ ਦੇਈਏ ਕਿ ਐਲਨ ਮਸਕ ਪਹਿਲਾਂ ਹੀ ਆਪਣੇ ਪਿਤਾ ਤੋਂ ਦੂਰ ਰਹਿੰਦੇ ਹਨ, ਉਹ ਉਨ੍ਹਾਂ ਨੂੰ ਪਸੰਦ ਵੀ ਨਹੀਂ ਕਰਦੇ।
ਇਕ ਰਿਪੋਰਟ ਮੁਤਾਬਕ ਐਰੋਲ ਮਸਕ ਨੇ ਇਕ ਬ੍ਰਿਟਿਸ਼ ਟੈਬਲਾਇਡ ਨੂੰ ਇੰਟਰਵਿਊ ਦਿੱਤਾ ਹੈ। ਇਸੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਐਲਨ ਦੀ ਮਤਰੇਈ ਭੈਣ ਜਾਨਾ ਨਾਲ ਸਬੰਧ ਬਣਾਇਆ ਸੀ। ਸਾਲ 2019 ਵਿੱਚ ਉਨ੍ਹਾਂ ਦੇ ਦੂਜੇ ਬੱਚੇ ਵਜੋਂ ਇੱਕ ਧੀ ਨੇ ਵੀ ਜਨਮ ਲਿਆ। ਐਰੋਲ ਮਸਕ ਨੇ ਕਿਹਾ, ‘ਧਰਤੀ ‘ਤੇ ਸਿਰਫ ਇਕ ਚੀਜ਼ ਹੈ ਜਿਸ ਲਈ ਅਸੀਂ ‘ਰੀਪ੍ਰੋਡਿਊਸ’ ਕਰਦੇ ਹਾਂ।’ ਦੱਸ ਦੇਈਏ ਕਿ 76 ਸਾਲਾ ਐਰੋਲ ਮਸਕ ਦੱਖਣੀ ਅਫ਼ਰੀਕੀ ਇੰਜੀਨੀਅਰ ਹਨ।
ਐਰੋਲ ਮਸਕ ਅਤੇ ਜਾਨਾ ਦੇ ਪਹਿਲੇ ਬੱਚੇ ਦਾ ਜਨਮ 2017 ਵਿੱਚ ਹੋਇਆ ਸੀ। ਉਹ ਇੱਕ ਪੁੱਤਰ ਸੀ। ਉਨ੍ਹਾਂ ਨੇ ਉਸਦਾ ਨਾਮ ਇਲੀਅਟ ਰਸ਼ ਰੱਖਿਆ। ਜਾਨਾ ਐਰੋਲ ਦੀ ਦੂਜੀ ਪਤਨੀ ਦੀ ਧੀ ਹੈ। ਉਸ ਨੇ 1979 ਵਿੱਚ ਆਪਣੀ ਦੂਜੀ ਪਤਨੀ ਨਾਲ ਵਿਆਹ ਕੀਤਾ। ਜਾਨਾ ਉਦੋਂ 4 ਸਾਲ ਦੀ ਸੀ।
ਦੱਸ ਦੇਈਏ ਕਿ ਐਲੋਨ ਮਸਕ ਆਪਣੇ ਪਿਤਾ ਦੇ ਇਸ ਰਿਸ਼ਤੇ ਤੋਂ ਕਾਫੀ ਨਾਰਾਜ਼ ਸਨ। ਉਨ੍ਹਾਂ ਨੇ ਕਈ ਸਾਲਾਂ ਤੱਕ ਆਪਣੇ ਪਿਤਾ ਨਾਲ ਗੱਲ ਨਹੀਂ ਕੀਤੀ। ਇਕ ਰਿਪੋਰਟ ਮੁਤਾਬਕ ਐਰੋਲ ਅਤੇ ਜਾਨਾ ਦੀ ਮਾਂ 18 ਸਾਲਾਂ ਤੱਕ ਇਕੱਠੇ ਰਹੇ। ਦੋਵਾਂ ਦੇ 2 ਬੱਚੇ ਵੀ ਸਨ। ਪਰ ਇੱਕ ਰਿਪੋਰਟ ਇਹ ਵੀ ਹੈ ਕਿ ਜਾਨਾ ਦੀ ਮਾਂ ਤੋਂ ਤਲਾਕ ਦਾ ਕਾਰਨ ਐਰੋਲ ਅਤੇ ਜਾਨਾ ਦਾ ਰਿਸ਼ਤਾ ਸੀ।
ਕਈ ਖਬਰਾਂ ਮੁਤਾਬਕ ਐਲਨ ਦੇ ਰਿਸ਼ਤਿਆਂ ਵਿੱਚ ਇੱਕ ਮਤਰੇਈ ਭੈਣ ਨਾਲ ਵੀ ਰਿਲੇਸ਼ ਸੀ। ਜਦੋਂ ਐਲਨ ਨੂੰ ਪਿਤਾ ਐਰੋਲ ਮਸਕ ਦੇ ਜਾਨਾ ਦੇ ਰਿਲੇਸ਼ਨ ਬਾਰੇ ਗੱਲ ਪਤਾ ਲੱਗੀ ਸੀ ਤਾਂ ਐਲਨ ਕਾਫੀ ਨਾਰਾਜ਼ ਹੋ ਗਏ ਸਨ।
ਐਲੋਨ ਮਸਕ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਪਿਤਾ ਬਾਰੇ ਚੰਗਾ-ਮਾੜਾ ਕਹਿ ਚੁੱਕੇ ਹਨ, ਉਹ ਕਹਿੰਦੇ ਰਹੇ ਹਨ ਕਿ ਮੇਰੇ ਪਿਤਾ ਬਹੁਤ ਮਾੜੇ ਵਿਅਕਤੀ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇੱਕ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਐਲਨ ਦੇ ਆਪਣੀ ਹੀ ਕੰਪਨੀ ਨਿਊਰਲਿੰਕ ਦੇ ਇੱਕ ਉੱਚ ਅਧਿਕਾਰੀ ਨਾਲ ਸਬੰਧ ਸਨ। ਉਸ ਨੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਵੀ ਜਨਮ ਦਿੱਤਾ ਹੈ। ਅਜਿਹੇ ‘ਚ ਐਲਨ ਦੇ ਕੁਲ ਨੌ ਬੱਚੇ ਹਨ। ਜਿਨ੍ਹਾਂ ਦੀਆਂ ਮਾਵਾਂ ਵੱਖ-ਵੱਖ ਹੈ। ਐਰੋਲ ਮਸਕ ਦੇ ਇਸ ਹੈਰਾਨ ਕਰਨ ਵਾਲੇ ਖੁਲਾਸੇ ਤੋਂ ਬਾਅਦ ਐਲਨ ਮਸਕ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।