ਦਿੱਲੀ ‘ਚ 16 ਸਾਲਾ ਲੜਕੀ ਨੂੰ ਉਸ ਦੇ ਘਰ ਨੇੜਿਓਂ ਅਗਵਾ ਕਰਨ ਤੋਂ ਬਾਅਦ ਚੱਲਦੀ ਕਾਰ ‘ਚ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਦੱਖਣੀ ਦਿੱਲੀ ਦੇ ਵਸੰਤ ਵਿਹਾਰ ਤੋਂ ਗਾਜ਼ੀਆਬਾਦ ਤੱਕ ਕਾਰ ਨੂੰ ਕਰੀਬ 44 ਕਿਲੋਮੀਟਰ ਤੱਕ ਕਾਰ ਚਲਾਉਂਦੇ ਹੋਏ ਗਏ ਅਤੇ ਚੱਲਦੀ ਕਾਰ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇੰਨਾ ਹੀ ਨਹੀਂ ਦੋਸ਼ੀ ਨੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ। ਮਾਮਲੇ ‘ਚ ਲੜਕੀ ਦੇ ਘਰ ਦੇ ਨੇੜੇ ਰਹਿਣ ਵਾਲੇ ਤਿੰਨੋਂ ਦੋਸ਼ੀਆਂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਆਪਣੇ ਬਿਆਨ ‘ਚ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ 6 ਜੁਲਾਈ ਨੂੰ ਉਹ ਆਪਣੇ ਇਕ ਦੋਸਤ ਦੇ ਘਰ ਤੋਂ ਵਾਪਸ ਆ ਕੇ ਸ਼ਾਮ ਨੂੰ ਵਸੰਤ ਵਿਹਾਰ ਬਾਜ਼ਾਰ ‘ਚ ਦੋਵਾਂ ਦੋਸ਼ੀਆਂ ਨੂੰ ਮਿਲੀ। ਕੁਝ ਦੇਰ ਲਈ ਬਾਜ਼ਾਰ ਗਏ, ਜਿਸ ਤੋਂ ਬਾਅਦ ਉਸ ਨੇ ਆਪਣੇ ਹੋਰ ਦੋਸਤਾਂ ਨੂੰ ਬੁਲਾਇਆ, ਜੋ ਆਪਣੇ ਨਾਲ ਕਾਰ ਲੈ ਕੇ ਆਏ ਸਨ।
ਦੋਸ਼ੀਆਂ ਨੇ ਕੁੜੀ ਨੂੰ ਕੋਈ ਡ੍ਰਿੰਕ ਪਿਲਾਈ ਤੇ ਕਾਰ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਦੋਸ਼ੀ ਪੂਰੇ ਸ਼ਹਿਰ ਵਿੱਚ ਗੱਡੀ ਦੌੜਾਉਂਦੇ ਰਹੇ। ਕੁੜੀ ਨੂੰ ਕੁੱਟਿਆ, ਰੇਪ ਕੀਤਾ ਤੇ ਵੀਡੀਓ ਬਣਾਉਂਦੇ ਰਹੇ। ਦੋ ਦਿਨ ਬਾਅਦ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਆਪਣੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ ਡ੍ਰਿੰਕ ਪੀ ਕੇ ਅਸੀਂ ਚਾਰੇ ਜਣੇ ਇਕ ਜਗ੍ਹਾ ‘ਤੇ ਚਲੇ ਗਏ, ਜੋ ਕਾਫੀ ਸੁੰਨਸਾਨ ਸੀ। ਇੱਥੇ ਉਨ੍ਹਾਂ ਤਿੰਨਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਲੜਕੀ ਨੇ ਦੇਰ ਸ਼ਾਮ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹ ਆਪਣੀ ਲੜਕੀ ਨੂੰ ਹਸਪਤਾਲ ਲੈ ਗਏ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਪੋਕਸੋ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: