ਮੋਹਾਲੀ ਜ਼ਿਲ੍ਹੇ ‘ਚ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਦੇ ਚੱਲਦਿਆਂ ਇੱਕ ਬੰਦੇ ਨੇ ਆਪਣੇ ਸਾਲੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਦਿਲ ਦੇ ਕੋਲ ਚਾਕੂ ਨਾਲ ਕਈ ਵਾਰ ਕੀਤੇ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੀ ਪਛਾਣ ਚੰਨਪ੍ਰੀਤ ਸਿੰਘ ਨਿਵਾਸੀ ਰਤਨਗੜ੍ਹ ਹੋਈ ਹੈ, ਜਿਸ ਨੂੰ ਉਸ ਦੇ ਜੀਜੇ ਸਿਮਰਨਜੀਤ ਸਿੰਘ ਨੇ ਸੋਮਵਾਰ ਸ਼ਾਮ ਕਰੀਬ 7 ਵਜੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਦੋਸ਼ੀ ਆਪਣੀ ਗੱਡੀ ਵਿੱਚ ਫਰਾਰ ਹੋ ਗਿਆ।
ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਚੰਨਪ੍ਰੀਤ ਸਿੰਘ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
ਪੁਲਿਸ ਮੁਤਾਬਕ ਚੰਨਪ੍ਰੀਤ ਸਿੰਘ ਦੀ ਭੈਣ ਨਰਿੰਦਰ ਕੌਰ ਦਾ ਵਿਆਹ ਸਿਮਰਨਜੀਤ ਸਿੰਘ ਨਾਲ ਹੋਇਆ ਸੀ। ਨਰਿੰਦਰ ਕੌਰ ਦਾ ਇੱਕ ਛੋਟਾ ਬੱਚਾ ਵੀ ਹੈ ਪਰ ਪਤੀ-ਪਤਨੀ ਦਾ ਰਿਸ਼ਤਾ ਸੁਖਾਵਾਂ ਨਹੀਂ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਅਕਸਰ ਉਹ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਆਉਂਦਾ ਸੀ। ਇਸ ਕਰਕੇ ਸਾਲੇ ਤੇ ਜੀਜੇ ਦੇ ਰਿਸ਼ਤਿਆਂ ਵਿੱਚ ਖਟਾਸ ਆ ਗਈ।
ਨਰਿੰਦਰ ਕੌਰ ਕਰੀਬ ਛੇ ਮਹੀਨਿਆਂ ਤੋਂ ਪੇਕੇ ਘਰ ਰਹਿ ਰਹੀ ਸੀ। ਸੋਮਵਾਰ ਸ਼ਾਮ ਨੂੰ ਚੰਨਪ੍ਰੀਤ ਸਿੰਘ ਆਪਣੀ ਭੈਣ ਨਾਲ ਮੋਟਰਸਾਈਕਲ ‘ਤੇ ਬਾਜ਼ਾਰ ‘ਚੋਂ ਸਾਮਾਨ ਲੈਣ ਗਿਆ ਸੀ। ਫਿਰ ਦੋਸ਼ੀ ਵੀ ਦੋਹਾਂ ਦਾ ਪਿੱਛਾ ਕਰਦੇ ਹੋਏ ਉਥੇ ਪਹੁੰਚ ਗਿਆ। ਜਦੋਂ ਉਹ ਹਸਪਤਾਲ ਦੇ ਸਾਹਮਣੇ ਸਾਮਾਨ ਖਰੀਦਣ ਲਈ ਰੁਕਿਆ ਤਾਂ ਦੋਸ਼ੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਉਸ ਨੇ ਉਸ ਦੇ ਦਿਲ ਦੇ ਨੇੜੇ ਕਈ ਵਾਰ ਮਾਰਿਆ। ਜਿਸ ਕਰਕੇ ਉਸ ਦੇ ਸਰੀਰ ‘ਚੋਂ ਕਾਫੀ ਖੂਨ ਵਗ ਗਿਆ। ਇਸ ਤੋਂ ਬਾਅਦ ਚੰਨਪ੍ਰੀਤ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਚੰਨਪ੍ਰੀਤ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਜ਼ਾ ਰੱਦ ਕਰਵਾਉਣ ਨੂੰ ਲੈ ਕੇ ਹਾਈਕੋਰਟ ਪਹੁੰਚੇ ਦਲੇਰ ਮਹਿੰਦੀ, ਪਟਿਆਲਾ ਜੇਲ੍ਹ ‘ਚ ਨੇ ਬੰਦ
ਮ੍ਰਿਤਕ ਦੀ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਾਫੀ ਸਮੇਂ ਤੋਂ ਧਮਕੀਆਂ ਦੇ ਰਿਹਾ ਸੀ ਕਿ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ। ਉਹ ਕਈ ਵਾਰ ਧਮਕੀ ਭਰੇ ਮੈਸੇਜ ਵੀ ਭੇਜ ਚੁੱਕਾ ਹੈ, ਜਿਸ ਦਾ ਰਿਕਾਰਡ ਵੀ ਉਸ ਕੋਲ ਹੈ। ਉਸ ਨੇ ਦੱਸਿਆ ਕਿ ਉਸ ਨੇ ਉਸ ਦੀ ਕੁੜੀ ਨੂੰ ਲਿਜਾਣ ਦੀ ਧਮਕੀ ਵੀ ਦਿੰਦਾ ਸੀ।
ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਮੁਲਜ਼ਮ ਇੱਕ ਗੱਡੀ ਵਿੱਚ ਆਇਆ ਸੀ, ਜਿਸ ਗੱਡੀ ਵਿਚ ਉਹ ਆਇਆ ਸੀ, ਉਸ ‘ਤੇ ਪੰਜਾਬ ਅਤੇ ਹਰਿਆਣਾ ਲਿਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਕਾਰ ਸੜਕ ਦੇ ਦੂਜੇ ਪਾਸੇ ਖੜ੍ਹੀ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਸਾਨੀ ਨਾਲ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: