ਫਰੀਦਕੋਟ ਜ਼ਿਲ੍ਹੇ ਦੇ 28 ਸਾਲਾਂ ਨੌਜਵਾਨ ਦੀ ਕੈਨੇਡਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਬਰਾੜ ਵਜੋਂ ਹੋਈ ਹੈ, ਜੋਕਿ ਫਰੀਦਕੇਟ ਦੇ ਪਿੰਡ ਖਾਰਾ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਬਾਰੇ ਪਤਾ ਲੱਗਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਮਿਲੀ ਜਾਣਕਾਰੀ ਮੁਤਾਬਕ ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੇਸਟ ਵਿਖੇ ਬੀਤੇ ਐਤਵਾਰ ਨੂੰ ਤੜਕੇ 3.30 ਵਜੇ ਦੇ ਕਰੀਬ ਇੱਕ ਨਾਈਟ ਕਲੱਬ ਵਿੱਚ ਦੋ ਨੀਗਰੋ ਧੜਿਆਂ ਵਿੱਚ ਲੜਾਈ ਦੌਰਾਨ ਨੌਜਵਾਨ ਪ੍ਰਦੀਪ ਬਰਾੜ ਨੂੰ ਗੋਲੀ ਲੱਗ ਗਈ, ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦਾ ਪੂਰਾ ਪਰਿਵਾਰ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਸੈਟਲਡ ਹੈ।
ਇਹ ਵੀ ਪੜ੍ਹੋ : ਪਟਿਆਲੇ ‘ਚ ਤੇਜ਼ ਹਨੇਰੀ ਤੇ ਮੀਂਹ ਨਾਲ ਡਿੱਗੀ ਕੈਪਟਨ ਦੇ ਵਿਰਾਸਤੀ ਮੋਤੀ ਮਹਿਲ ਦੀ ਕੰਧ
ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਇੱਕ 24 ਸਾਲਾਂ ਕੁੜੀ ਵੀ ਜ਼ਖਮੀ ਹੋ ਗਈ ਸੀ, ਜਿਸ ਨੂੰ ਹੁਣ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: