ਲੁਧਿਆਣਾ ਦੇ ਖੰਨਾ ਦੇ ਪਿੰਡ ਰੌਣੀ ਵਿੱਚ ਮੰਗਲਵਾਰ ਦੇਰ ਸ਼ਾਮ ਚਰਿੱਤਰ ‘ਤੇ ਸ਼ੱਕ ਵਿੱਚ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪੇਟੀ ਅੰਦਰ ਬੰਦ ਕਰ ਦਿੱਤਾ। ਇਸ ਮਗਰੋਂ ਪਤੀ ਆਪਣੇ ਫੋਨ ਬੰਦ ਕਰਕੇ ਘਰ ਦੇ ਗੇਟ ਨੂੰ ਬਾਹਰ ਤੇ ਅੰਦਰੋਂ ਤਾਲੇ ਲਾ ਕੇ ਰਾਤ ਭਰ ਕਮਰੇ ਵਿੱਚ ਵਿੱਚ ਬੈਠਾ ਰਿਹਾ। ਔਰਤ ਦਾ ਫੋਨ ਬੰਦ ਆਉਣ ‘ਤੇ ਪੇਕੇ ਵਾਲਿਆਂ ਨੂੰ ਸ਼ੱਕ ਹੋਇਆ ਤੇ ਉਹ ਮੌਕੇ ‘ਤੇ ਪੁਲਿਸ ਲੈ ਕੇ ਪਹੁੰਚੇ ਤਾਂ ਕਤਲ ਦਾ ਖੁਲਾਸਾ ਹੋਇਆ। ਦੋਸ਼ੀ ਪਤੀ ਜਸਵਿੰਦਰ ਸਿੰਘ ਦੀ ਤੀਜਾ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਦਾ ਇਹ ਦੂਜਾ ਵਿਆਹ ਸੀ। ਪੁਲਿਸ ਨੇ ਜਸਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੇਰ ਰਾਤ ਤੱਕ ਕਾਰਵਾਈ ਕੀਤੀ ਜਾ ਰਹੀ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਬੇਟੀ ਦੀ ਕਈ ਵਾਰ ਕੁੱਟਮਾਰ ਕੀਤੀ ਸੀ। ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।
ਔਰਤ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਆਪਣੀ ਭੈਣ ਕੋਲ ਰਹਿਣ ਚਲੀ ਗਈ ਸੀ। ਜਦੋਂ ਉਹ ਕੁਝ ਦਿਨ ਘਰ ਨਹੀਂ ਆਈ ਤਾਂ ਜਵਾਈ ਉਸ ਨੂੰ ਮਨਾਉਣ ਚਲਾ ਗਿਆ। ਕਿਸੇ ਤਰ੍ਹਾਂ ਔਰਤ ਸਮਝੌਤਾ ਕਰ ਕੇ ਵਾਪਸ ਆਪਣੇ ਸਹੁਰੇ ਘਰ ਆ ਗਈ ਅਤੇ ਅੱਜ ਉਸ ਦੀ ਲਾਸ਼ ਪੇਟੀ ਵਿੱਚੋਂ ਮਿਲੀ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਧੀ ਦਾ ਫੋਨ ਬੰਦ ਹੋਣ ਲੱਗਾ। ਪਤੀ ਨੂੰ ਫੋਨ ਕਰਕੇ ਧੀ ਦਾ ਫੋਨ ਬੰਦ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਗੱਲ ਟਾਲਦਾ ਰਿਹਾ। ਫਿਰ ਕੁਝ ਦੇਰ ਬਾਅਦ ਪਤੀ ਨੇ ਵੀ ਫੋਨ ਬੰਦ ਕਰ ਦਿੱਤਾ। ਧੀ ਨਾਲ ਕੋਈ ਅਣਸੁਖਾਵੀਂ ਘਟਨਾ ਹੋਣ ਦਾ ਸ਼ੱਕ ਹੋਣ ‘ਤੇ ਸਾਰਾ ਪਰਿਵਾਰ ਪਿੰਡ ਰੌਣੀ ਪਹੁੰਚ ਗਿਆ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ, ਕੈਨੇਡਾ ‘ਚ ਗੋਲੀ ਲੱਗਣ ਨਾਲ ਫਰੀਦਕੋਟ ਦੇ ਨੌਜਵਾਨ ਦੀ ਮੌਤ
ਜਦੋਂ ਉਨ੍ਹਾਂ ਧੀ ਦੇ ਸਹੁਰੇ ਘਰ ਆ ਕੇ ਦੇਖਿਆ ਤਾਂ ਤਾਲਾ ਲੱਗਿਆ ਹੋਇਆ ਸੀ ਤਾਂ ਉਹ ਪਿੰਡ ਦੇ ਸਰਪੰਚ ਕੋਲ ਗਏ ਅਤੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ। ਦੋਸ਼ੀ ਨੇ ਘਰ ਦੇ ਅੰਦਰੋਂ ਅਤੇ ਬਾਹਰੋਂ ਜਿੰਦਰਾ ਲਾਇਆ ਹੋਇਆ ਸੀ। ਇਸ ਲਈ ਜਦੋਂ ਪੁਲਿਸ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਈ।
ਦੋਸ਼ੀ ਕਮਰੇ ਦੇ ਅੰਦਰ ਬੈਠਾ ਸੀ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਔਰਤ ਦੀ ਲਾਸ਼ ਇੱਕ ਬੰਦ ਪੇਟੀ ਵਿੱਚੋਂ ਮਿਲੀ। ਪੁਲਿਸ ਨੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ (49) ਵਾਸੀ ਪਿੰਡ ਮਹਿਸਮਪੁਰ ਜ਼ਿਲ੍ਹਾ ਧੂਰੀ ਵਜੋਂ ਹੋਈ ਹੈ। ਕੁਲਵਿੰਦਰ ਦਾ ਵਿਆਹ 12 ਸਾਲ ਪਹਿਲਾਂ ਜਸਵਿੰਦਰ ਸਿੰਘ ਉਰਫ ਜੱਸੀ ਨਾਲ ਹੋਇਆ ਸੀ। 12 ਸਾਲਾਂ ਤੋਂ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: