ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਲਕਸ਼ਮਣਭਾਈ ਮਾਂਡਵੀਆ ਵੱਲੋਂ ਸੰਸਥਾ ਨੂੰ ਮਰੀਜ਼ਾਂ ਲਈ ਸਹੂਲਤਾਂ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਪੀਜੀਆਈਐਮਈਆਰ ਨੇ ਅੱਜ (5 ਅਗਸਤ) ਤੋਂ ਪੰਜਾਬ ਦੇ ਲਾਭਪਾਤਰੀਆਂ ਲਈ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭ ਤੁਰੰਤ ਪ੍ਰਭਾਵ ਨਾਲ ਮੁੜ ਸ਼ੁਰੂ ਕਰ ਦਿੱਤੇ ਹਨ।
ਪੰਜਾਬ ਸਰਕਾਰ ਦੇ ਸਿਹਤ ਸਕੱਤਰ ਵੱਲੋਂ ਨਾਲ ਇੱਕ ਪੀਜੀਆਈ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਸਾਰੇ ਬਕਾਇਆ ਕਲੀਅਰ ਕਰ ਦਿੱਤੇ ਜਾਣਗੇ।
ਕੁਮਾਰ ਗੌਰਵ ਧਵਨ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਅਤੇ ਅਧਿਕਾਰਤ ਬੁਲਾਰੇ, ਪੀਜੀਆਈਐਮਈਆਰ ਨੇ ਦੱਸਿਆ, “ਪੀਜੀਆਈ ਮਰੀਜ਼ਾਂ ਦੀ ਦੇਖਭਾਲ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਅੱਜ ਤੋਂ ਪੰਜਾਬ ਦੇ ਲਾਭਪਾਤਰੀਆਂ ਲਈ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਮੁੜ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਤਕਲੀਫ਼ ਨਾ ਹੋਵੇ। ਅਸੀਂ ਸਮਰੱਥ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਪੁਰਜ਼ੋਰ ਬੇਨਤੀ ਕਰਦੇ ਹਾਂ ਤਾਂ ਜੋ ਅਸੀਂ ਸਿਰਫ਼ ਹਿੱਤ ਵਿੱਚ ਲਏ ਗਏ ਸਾਡੇ ਫੈਸਲੇ ਨੂੰ ਕਾਇਮ ਰੱਖ ਸਕੀਏ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀਜੀਆਈਐਮਈਆਰ ਚੰਡੀਗੜ੍ਹ ਵਿੱਚ 1 ਅਗਸਤ ਤੋਂ 15 ਕਰੋੜ ਰੁਪਏ ਤੋਂ ਵੱਧ ਦੇ ਬਕਾਇਆ ਕਰਕੇ ਪੰਜਾਬ ਦੇ ਲਾਭਪਾਤਰੀਆਂ ਲਈ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਪੰਜਾਬ ਦੇ ਖਰਚਿਆਂ ਦੇ ਭੁਗਤਾਨ ਦੇ ਯੋਗ ਮਰੀਜ਼ਾਂ ਜਾਂ ਜਾਂ ਹੋਰ ਲਾਗੂ ਭਲਾਈ ਸਕੀਮਾਂ ਦੇ ਤਹਿਤ ਮਰੀਜ਼ਾਂ ਦਾ ਸੰਸਥਾ ਵਿੱਚ ਇਲਾਜ ਜਾਰੀ ਸੀ।
ਇਹ ਫੈਸਲਾ ਲੈਣ ਤੋਂ ਪਹਿਲਾਂ, ਸੰਸਥਾ ਨੇ ਪਹਿਲਾਂ ਹੀ ਇਹ ਮਾਮਲਾ ਰਾਜ ਸਿਹਤ ਅਥਾਰਟੀ (ਐਸ.ਐਚ.ਏ.), ਪੰਜਾਬ ਅਤੇ ਨੈਸ਼ਨਲ ਹੈਲਥ ਅਥਾਰਟੀ (ਐਨ.ਐਚ.ਏ.) ਦੇ ਧਿਆਨ ਵਿੱਚ 1 ਅਪ੍ਰੈਲ 2022, 13 ਮਈ 2022 ਅਤੇ 7 ਜੂਨ 2022 ਨੂੰ ਲਿਆਂਦਾ ਸੀ। ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: