ਜੇਲ੍ਹਾਂ ਵਿਚ ਕੈਦੀਆਂ ‘ਤੇ ਜਾਨਲੇਵਾ ਹਮਲੇ ਦੀਆਂ ਖਬਰਾਂ ਨਿਤ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਫਤਿਹਪੁਰ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਹਵਾਲਾਤੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ।
ਫਤਿਹਪੁਰ ਜੇਲ੍ਹ ਵਿਚ ਦੋ ਗੁੱਟ ਆਪਸ ਵਿਚ ਭਿੜ ਗਏ ਜਿਸ ਦੌਰਾਨ ਮੇਜਰ ਸਿੰਘ ਨਾਂ ਦੇ ਕੈਦੀ ਨੇ ਅੰਕਿਤ ਭਾਟੀਆ ਨੂੰ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਕਿਤ ਭਾਟੀਆ ਨੂੰ ਜੇਲ੍ਹ ਵਿਚ ਨਿਸ਼ਾਨਾ ਬਣਾਇਆ ਗਿਆ। ਕੈਦੀ ‘ਤੇ ਹੋਏ ਜਾਨਲੇਵਾ ਹਮਲਾ ਦਾ ਮਾਮਲਾ ਇਸਲਾਮਾਬਾਦ ਥਾਣੇ ਵਿਚ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਕੈਦੀਆਂ ਦੀ ਹੋਈ ਆਪਸੀ ਲੜਾਈ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੈਦੀਆਂ ‘ਤੇ ਕਈ ਵਾਰ ਜਾਨਲੇਵਾ ਹਮਲੇ ਹੋ ਚੁੱਕੇ ਹਨ ਤੇ ਜੇਲ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਨਾਲ ਸਖਤੀ ਨਾਲ ਨਿਪਟਿਆ ਜਾਵੇ।