ਸ਼੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਿਤੀ 03.08.2022 ਨੂੰ SBI ਬੈਂਕ ਸ਼ੇਰਾਂਵਾਲਾ ਗੇਟ ਮਾਲ ਰੋਡ ਪਟਿਆਲਾ ਵਿੱਚੋਂ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਹੈ। ਇਸ ਕੇਸ ਵਿੱਚ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ, ਇਨਵੈਸਟੀਗੇਸ਼ਨ, ਵਜੀਰ ਸਿੰਘ ਐਸ.ਪੀ. ਸਿਟੀ ਪਟਿਆਲਾ ਅਤੇ ਸੁਖਅੰਮ੍ਰਿਤ ਸਿੰਘ ਰੰਧਾਵਾ,ਡੀ.ਐਸ.ਪੀ (ਡਿਟੈਕਟਿਵ ), ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਬਣਾਈ ਗਈ ਸੀ ਜਿਨ੍ਹਾਂ ਨੇ ਵੱਖ-ਵੱਖ ਪਹਿਲੂਆਂ ਤੋਂ ਤਫਤੀਸ ਸ਼ੁਰੂ ਕੀਤੀ ਤਾਂ ਇਹ ਵਾਰਦਾਤ ਕਰਨ ਵਾਲੇ ਅੰਤਰਰਾਜੀ ਗੈਂਗ ਦੀ ਪਹਿਚਾਣ ਹੋ ਗਈ ਸੀ, ਜਿਸਦੇ ਆਧਾਰ ‘ਤੇ ਹੀ ਪਟਿਆਲਾ ਪੁਲਿਸ ਵੱਲੋਂ ਪਿੰਡ ਕੜੀਆ ਥਾਣਾ ਥੋਡਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਵਿਖੇ ਇਨ੍ਹਾਂ ਦੇ ਟਿਕਾਣੇ ‘ਤੇ ਰੇਡ ਕਰਕੇ SBI ਬੈਂਕ ਵਿੱਚੋਂ ਚੋਰੀ ਹੋਈ ਰਕਮ ਵਿਚੋਂ 33 ਲੱਖ 50 ਹਜਾਰ ਰੁਪਏ ਦੀ ਵੱਡੀ ਰਿਕਵਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋਸ਼ੀਆ ਦੀ ਪਛਾਣ ਹੈ ਚੁੱਕੀ ਹੈ ਜਿਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਘਟਨਾ ਦਾ ਵੇਰਵਾ : ਜਿਨ੍ਹਾਂ ਨੇ ਘਟਨਾ ਬਾਰੇ ਸੰਖੇਪ ਵਿੱਚ ਦੱਸਿਆ ਕਿ ਮਿਤੀ 03.08.2022 ਨੂੰ SBI ਦੇ ਕਰਮਚਾਰੀਆਂ ਵੱਲੋਂ 35 ਲੱਖ ਰੁਪਏ ਦੀ ਰਕਮ ਏ.ਟੀ.ਐਮ. ਮਸ਼ੀਨਾਂ ਵਿੱਚ ਕੈਸ਼ ਲੋਡ ਕਰਨ ਲਈ, ਬੈਂਕ ਵਿੱਚ ਕੇਸ ਰੱਖਿਆ ਹੋਇਆ ਸੀ ਤਾਂ ਇਸੇ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੇ ਬੈਂਕ ਦੇ ਅੰਦਰ ਦਾਖਲ ਹੋਕੇ ਕੇਸ (35 ਲੱਖ) ਵਾਲਾ ਕਾਲੇ ਰੰਗ ਦਾ ਬੈਗ ਨੂੰ ਬੜੀ ਚੁਸਤੀ ਨਾਲ ਚੋਰੀ ਕਰਕੇ ਲੈ ਗਏ ਸੀ।ਜਿਹਨਾ ਦੀ ਇਹ ਹਰਕਤ CCTV ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 165 ਮਿਤੀ 03.08.2022 ਅ/ਧ 380 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਸੀ ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਅੰਤਰਰਾਜੀ ਗੈਂਗ ਦੇ ਮੈਂਬਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ।
ਬਰਾਮਦਗੀ :- ਐਸ.ਐਸ.ਪੀ.ਪਟਿਆਲਾ ਵੱਲੋਂ ਇਸ ਸਾਰੇ ਆਪ੍ਰੇਸ਼ਨ ਦੀ ਵਾਰਦਾਤ ਵਾਲੇ ਦਿਨ ਤੋਂ ਹੀ ਖੁਦ ਨਿਗਰਾਨੀ ਕਰ ਰਹੇ ਸੀ ਜਿਸ ‘ਤੇ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 08:08.2022 ਤੋਂ ਲਗਾਤਾਰ ਮੱਧ ਪ੍ਰਦੇਸ਼ ਵਿਖੇ ਵਾਰਦਾਤ ਵਿੱਚ ਸ਼ਾਮਲ ਦੱਸਿਆ ਅਤੇ ਕੈਸ਼ ਦੀ ਬਰਾਮਦਗੀ ਲਈ ਪਿੰਡ ਕੜੀਆਂ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼) ਵਿਖੇ ਅਪਰੇਸ਼ਨ ਚਲਾਇਆ ਜਾ ਰਿਹਾ ਸੀ।ਇਸ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਪਿੰਡ ਕੜੀਆ ਵਿਖੇ ਇਸ ਗੈਂਗ ਮੈਂਬਰ ਦੇ ਘਰ ਪਹੁੰਚਿਆ ਹੈ ਜਿਸ ‘ਤੇ ਪਿੰਡ ਕੁੜੀਆ ਵਿਖੇ ਦੋਸ਼ੀ ਰਾਜੇਸ਼ ਦੇ ਘਰ ਰੇਡ ਕਰਕੇ ਇਹ 33 ਲੱਖ 50 ਹਜਾਰ ਰੁਪਏ ਦੀ ਰਕਮ, ਕਾਲੇ ਰੰਗ ਦਾ ਬੈਗ ਅਤੇ ਕੈਸ਼ ਬਾਊਚਰ ਅਤੇ ਸਬੰਧਤ ਕਾਗਜ਼ਾਤ ਵੀ ਬਰਾਮਦ ਹੋਏ ਹਨ। ਇਸ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਕੀਤੇ ਕੈਸ ਅਤੇ ਗਹਿਣਿਆਂ ਦੀ ਬਰਾਮਦਗੀ ਬੜੀ ਮੁਸ਼ਕਿਲ ਨਾਲ ਹੁੰਦੀ ਹੈ ਪਰ ਇਸ ਕੇਸ ਪਟਿਆਲਾ ਪੁਲਿਸ ਨੂੰ ਸ਼ੁਰੂਆਤ ਵਿਚ ਹੀ ਕੇਸ ਦੀ ਵੱਡੀ ਬਰਾਮਦਗੀ ਹੋਕੇ ਸਫਲਤਾ ਹਾਸਲ ਹੋਈ ਹੈ।
ਗੈਂਗ ਦਾ ਵੇਰਵਾ ਅਤੇ ਤਰੀਕਾ ਵਾਰਦਾਤ : ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਚੋਗੇ ਦੀ ਵਾਰਦਾਤ ਨੂੰ ਜਿਲ੍ਹਾ ਰਾਜਗੜ੍ਹ (ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਅੰਤਰਰਾਜੀ ਕਰਾਇਮ ਕਰਨ ਵਾਲੇ ਕੁੜੀਆ ਗੈਂਗ ਵੱਲੋਂ ਅੰਜਾਮ ਦਿੱਤਾ ਗਿਆ ਹੈ।ਇਹ ਗੈਂਗ ਬੈਂਕ ਦੇ ਕੈਸ਼ੀਅਰ ਪਾਸ ਪਿਆ ਕੇਸ ਚੋਰੀ ਕਰਨ ਅਤੇ ਸ਼ੌਕ ਵਿਚੋਂ ਪੈਸੇ ਕਢਵਾਉਂਦੇ ਸਮੇਂ ਅਤੇ ਬੈਂਕ ਵਿਚੋਂ ਪੈਸੇ ਕਢਵਾਕੇ ਲੋਕ ਜਾਂਦੇ ਸਮੇਂ ਵਿਅਕਤੀਆਂ ਨੂੰ ਟਾਰਗੇਟ ਕਰਦੇ ਹਨ।ਇਸ ਤੋਂ ਇਲਾਵਾ ਇਹ ਗੈਂਗ ਵਿਆਹ ਸਾਦੀਆਂ ਦੇ ਸਮਰੋਹਾਂ ਦੌਰਾਨ ਮੁੰਡੇ ਜਾਂ ਕੁੜੀ ਦੇ ਮਾਤਾ ਪਿਤਾ ਦੇ ਪਾਸ ਪਿਆ ਪੈਸਿਆ ਗਹਿਣਿਆਂ ਵਾਲਾ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਹਨ । ਜੋ ਇਹ ਗੈਂਗ ਪੂਰੇ ਭਾਰਤ ਵਿੱਚ ਵਾਰਦਾਤਾਂ ਕਰਦਾ ਹੈ। ਇਸ ਗੈਂਗ ਦੇ ਮੈਂਬਰਾਂ ਵੱਲੋਂ ਇਸ ਤਰ੍ਹਾਂ ਦੀ ਬੈਂਕ ਵਿਚੋਂ ਕੇਸ ਚੋਰੀ ਦੀਆਂ ਵਾਰਦਾਤਾਂ ਮਿਰਜਾਪੁਰ ਯੂ.ਪੀ, ਜੀਂਦ ਅਤੇ ਭਿਵਾਨੀ ਹਰਿਆਣਾ ਆਦਿ ਵਿਖੇ ਵੀ ਕੀਤੀਆਂ ਗਈਆਂ ਹਨ। ਇਨ੍ਹਾਂ ਵਾਰਦਾਤਾਂ ਵਿੱਚ ਇਹ ਗੈਂਗ ਛੋਟੇ ਬੱਚਿਆਂ ਦੀ ਮਦਦ ਨਾਲ ਅੰਜਾਮ ਦਿੰਦੇ ਹਨ ਕਿਉਂਕਿ ਇੰਨ੍ਹਾ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟ੍ਰੇਂਡ ਕੀਤੇ ਜਾਂਦੇ ਹਨ।ਇਹ ਗੈਂਗ ਆਪਣੇ ਪਿੰਡ ਦੇ ਨਾਂ ਨਾਲ ਕੁੜੀਆ ਗੈਂਗ ਦੇ ਨਾਂ ਨਾਲ ਜਾਣੇ ਜਾਂਦੇ ਹਨ ।ਇਸ ਗੈਂਗ ਦੇ ਮੈਂਬਰ ਚੋਰੀ ਕੀਤੀ ਹੋਈ ਰਾਸ਼ੀ ਅਤੇ ਗਹਿਣੇ ਆਪਸ ਵਿੱਚ ਵੰਡ ਲੈਂਦੇ ਹਨ।ਵਾਰਦਾਤ ਤੋਂ ਬਾਅਦ ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਂਗ ਦੇ ਕਿਸੇ ਹੋਰ ਮੈਂਬਰ ਰਾਹੀਂ ਬਹੁਤ ਜਲਦੀ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੁੰਚ ਦਿੰਦੇ ਹਨ ਅਤੇ ਆਪ ਵੀ ਅਲਗ-ਅਲਗ ਹੋ ਜਾਂਦੇ ਹਨ ਅਤੇ ਵੱਡੀ ਵਾਰਦਾਤ ਕਰਨ ਤੋਂ ਬਾਅਦ ਇਹ ਆਪਣੇ ਪਿੰਡ ਨਹੀ ਜਾਂਦੇ ਹਨ। ਇਹ ਗੈਂਗ ਚੋਰੀ ਕੀਤਾ ਪੈਸਾ ਗਹਿਣੇ ਬਹੁਤ ਜਲਦੀ ਹੀ ਖੁਰਦ ਬੁਰਦ ਕਰ ਦਿੰਦੇ ਹਨ। ਪ੍ਰੰਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਫੌਰੀ ਤੌਰ ਪਰ ਕਾਰਵਾਈ ਕਰਨ ਕਰਕੇ ਪੈਸੇ ਦੀ ਵੱਡੀ ਬਰਾਮਦਗੀ ਸੰਭਵ ਹੋ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਸ ਕੇਸ ਨੂੰ ਪਟਿਆਲਾ ਪੁਲਿਸ ਨੇ 10 ਦਿਨਾਂ ਵਿੱਚ ਹੀ ਟਰੇਸ ਕਰ ਲਿਆ ਹੈ ਅਤੇ ਭਾਰੀ ਮਾਤਰਾ ਵਿੱਚ ਚੋਰੀ ਕੀਤੇ ਕੈਸ ਦੀ ਬਰਾਮਦਗੀ ਵੀ ਹੋ ਗਈ ਹੈ। ਇਸ ਵਾਰਦਾਤ ਵਿੱਚ ਸ਼ਾਮਲ ਅੰਤਰਰਾਜੀ ਗੈਂਗ ਮੈਂਬਰਾਂ ਰਿਤੇਸ਼ ਪੁੱਤਰ ਰਾਜਪਾਲ ਪੁੱਤਰ ਚੰਦੂ ਲਾਲ ਵਾਸੀਆਨ ਪਿੰਡ ਕੁੜੀਆਂ ਥਾਣਾ ਬੋਛਾ ਜਿਲਾ ਰਾਜਗੜ੍ਹ (ਮੱਧ ਪ੍ਰਦੇਸ਼) ਦੀ ਸਨਾਖਤ ਹੋ ਗਈ ਹੈ ਜਿੰਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।