ਮ੍ਰਿਤਕ ਮੁਖਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸੰਗਤਪੁਰਾ ਜੋ ਤਿੰਨ ਦਿਨ ਪਹਿਲਾਂ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਗਿਆ ਸੀ ਅਤੇ ਉਥੇ ਉਸ ਨੂੰ ਸੱਪ ਨੇ ਡੰਗ ਲਿਆ।
ਹੌਲੀ-ਹੌਲੀ ਉਸਦਾ ਸ਼ਰੀਰ ਨੀਲਾ ਪੈਣਾ ਸੁਰੂ ਹੋ ਗਿਆ ਤੇ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣ ਲਈ ਜਾ ਰਹੇ ਸੀ ਕਿ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਮੁਖਤਾਰ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸੇਵਾਦਾਰ ਵਜੋਂ ਸੇਵਾ ਕਰਦਾ ਸੀ। ਇਸ ਕੋਲ 2 ਕਿਲੇ ਜ਼ਮੀਨ ਸੀ ਬਹੁਤ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰਦਾ ਸੀ! ਮ੍ਰਿਤਕ ਮੁਖਤਾਰ ਸਿੰਘ ਆਪਣੇ ਪਿਛੇ ਪਤਨੀ, 2 ਬੇਟੀਆਂ ਵੀਰ ਕੌਰ ,ਰਮਨਦੀਪ ਕੌਰ , ਬੇਟੇ ਬਲਜਿੰਦਰ ਸਿੰਘ ਨੂੰ ਛੱਡ ਗਿਆ ਹੈ। ਮੁਖਤਾਰ ਸਿੰਘ ਦੀ ਮੌਤ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: