ਪੰਜਾਬੀ ਫਿਲਮ “ਭਾਈ ਜੀ ਕੁਟਣਗੇ” ਦੀ ਟੀਮ ਅਜ ਅੰਮ੍ਰਿਤਸਰ ਦੇ ਇਕ ਨਿਜੀ ਹੋਟਲ ਵਿਚ ਫਿਲਮ ਦੀ ਰਿਲੀਜ ਤੌ ਪਹਿਲਾ ਪਹੁੰਚੀ। ਇਸ ਮੌਕੇ ਉਪਾਸਨਾ ਸਿੰਘ ਅਤੇ ਫਿਲਮ ਡਾਇਰੈਕਟਰ ਸਮੀਰ ਕੰਗ ਉਚੇਚੇ ਤੌਰ ਤੇ ਅੰਮ੍ਰਿਤਸਰ ਪਹੁੰਚੇ ਜਿਥੇ ਉਹਨਾ 19 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਬਾਰੇ ਜਾਣਕਾਰੀ ਦਿਤੀ।
ਇਸ ਮੌਕੇ ਗੱਲਬਾਤ ਕਰਦਿਆਂ ਫਿਲਮ ਦੇ ਡਾਇਰੈਕਟਰ ਸਮੀਰ ਕੰਗ ਅਤੇ ਅਦਾਕਾਰਾ ਉਪਾਸਨਾ ਸਿੰਘ ਨੇ ਦਸਿਆ ਕਿ ਇਹ ਸਮੀਰ ਕੰਗ ਹੋਰਾਂ ਦੀ ਪਹਿਲੀ ਫਿਲਮ ਹੈ ਜੋ ਐਕਸ਼ਨ, ਕਾਮੇਡੀ ਅਤੇ ਡਰਾਮਾ ਭਰਪੂਰ ਹੈ ਜਿਸ ਦੇ ਵਿਚ ਕੰਮ ਕਰਨ ਵਾਲੇ ਹਰ ਇਕ ਅਦਾਕਾਰ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਫਿਲਮ ਦਰਸ਼ਕਾਂ ਦੀ ਕਚਿਹਰੀ ਵਿਚ ਖਰੀ ਉਤਰੇਗੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਫਿਲਮ ਡਾਇਰੇਕਟਰ ਸਮੀਰ ਕੰਗ ਨੇ ਕਿਹਾ ਕਿ ਫਿਲਮ ਵਿਚ ਨਾਨਕ ਸਿੰਘ ਅਤੇ ਹਰਨਾਜ ਸੰਧੂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਜਕਲ ਦੀ ਨਵੀ ਪੀੜੀ ਨੂੰ ਕੰਮ ਬਾਰੇ ਜਿਆਦਾ ਸਿਖਾਉਣਾ ਨਹੀ ਪੈਦਾ ਉਹ ਪਹਿਲਾਂ ਤੋ ਹੀ ਮਹਾਰਤ ਭਰਪੂਰ ਹਨ ਇਸ ਲੲਈ ਦਰਸ਼ਕਾਂ ਵਲੌ ਇਹਨਾ ਦੇ ਕੰਮ ਦੀ ਕਾਫੀ ਸਰਾਹਣਾ ਹੋਵੇਗੀ। ਬਾਕੀ ਫਿਲਮ ਪੂਰੀ ਫੈਮਲੀ ਦੇ ਨਾਲ ਵੇਖਣ ਵਾਲੀ ਹੈ ਅਤੇ ਦਰਸ਼ਕ ਇਸਨੂੰ ਜਰੂਰ ਦੇਖਣ।