ਪਟਿਆਲਾ ਦੀ ਰਾਓ ਵਿਚ ਐਤਵਾਰ ਨੂੰ ਤੇਜ਼ ਮੀਂਹ ਦੇ ਬਾਅਦ ਆਏ ਹੜ੍ਹ ਵਿਚ ਵਹੀ ਕਾਨੇ ਦੇ ਬਾੜੇ ਦੀ ਪੰਚ ਸੁਨੀਤਾ ਦੀ ਲਾਸ਼ ਸੋਮਵਾਰ ਨੂੰ ਪਿੰਡ ਝਾਮਪੁਰ ਤੋਂ ਬਰਾਮਦ ਕੀਤੀ ਗਈ ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਪਿਤਾ ਸੱਜਣ ਸਿੰਘ ਦਾ ਕੋਈ ਸੁਰਾਗ ਨਹੀਂ ਲੱਗਿਆ ਹੈ। ਗੁੱਸੇ ਵਿਚ ਆਏ ਲੋਕਾਂ ਨੇ ਨਗਰ ਕੌਂਸਲ ਨਯਾਗਾਂਵ ਦੇ ਬਾਹਰ ਸੁਨੀਤਾ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਨੇ NDRF ਦੀ ਟੀਮ ਨੂੰ ਮਦਦ ਲਈ ਬੁਲਾਇਆ ਹੈ।
ਐਤਵਾਰ ਸ਼ਾਮ ਨੂੰ ਪਹਾੜਾਂ ‘ਤੇ ਪਏ ਤੇਜ਼ ਮੀਂਹ ਦੇ ਬਾਅਦ ਪਟਿਆਲਾ ਦੀ ਰਾਓ ਵਿਚ ਹੜ੍ਹ ਆ ਗਿਆ ਸੀ। ਇਸ ਦੌਰਾਨ ਨਦੀ ਪਾਰ ਕਰਦੇ ਹੋਏ ਪੰਚ ਸੁਨੀਤਾ ਤੇ ਉਨ੍ਹਾਂ ਦੇ ਪਤੀ ਸੱਜਣ ਸਿੰਘ ਸਣੇ 8 ਲੋਕ ਵਹਿ ਗਏ ਸਨ। ਇਨ੍ਹਾਂ ਵਿਚੋਂ 6 ਵਿਅਕਤੀਆਂ ਨੂੰ ਬਚਾ ਲਿਆ ਗਿਆ ਸੀ ਪਰ ਪੰਚ ਅਤੇ ਉਨ੍ਹਾਂ ਦੇ ਪਤੀ ਦਾ ਕੋਈ ਸੁਰਾਗ ਨਹੀਂ ਲੱਗਾ ਸੀ। ਐਤਵਾਰ ਪੂਰੀ ਰਾਤ ਪਿੰਡ ਵਾਲੇ ਨਦੀ ਵਿਚ ਦੋਵਾਂ ਨੂੰ ਲੱਭਦੇ ਰਹੇ।
ਇਹ ਵੀ ਪੜ੍ਹੋ : ਫਿਲਮ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ‘ਤੇ ਬੋਲੀ ਅਦਾਕਾਰਾ ਮੋਨਾ ਸਿੰਘ, ਕਿਹਾ-“ਆਮਿਰ ਖਾਨ ਇਹ ਡਿਜ਼ਰਵ ਨਹੀਂ ਕਰਦੇ”
ਅੱਜ ਦੁਪਹਿਰ ਲਗਭਗ 12 ਵਜੇ ਸੁਨੀਤਾ ਦੀ ਲਾਸ਼ ਪਿੰਡ ਤੋਂ 35 ਕਿਲੋਮੀਟਰ ਦੂਰ ਝਾਮਪੁਰ ਵਿਚ ਨਦੀ ਤੋਂ ਬਾਰਮਦ ਹੋਈ। ਪ੍ਰਸ਼ਾਸਨ ਦੀ ਕੋਈ ਟੀਮ ਇਥੇ ਮਦਦ ਲਈ ਨਹੀਂ ਪਹੁੰਚੀ। ਇਸ ਦੇ ਬਾਅਦ ਲੋਕ ਨਦੀ ਤੋਂ ਲਾਸ਼ ਨੂੰ ਕੱਢ ਕੇ ਬਹੁਤ ਮੁਸ਼ਕਲ ਨਯਾਗਾਂਵ ਲੈ ਕੇ ਗਏ ਤੇ ਕੌਂਸਲ ਦਫਤਰ ਦੇ ਬਾਹਰ ਲਾਸ਼ ਨੂੰ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਦੋ ਮਹੀਨੇ ਵਿਚ 4 ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਅਜੇ ਤੱਕ ਉਥੋਂ ਲੋਕਾਂ ਦੀ ਸੁਰੱਖਿਆ ਲਈ ਅਸਥਾਈ ਇੰਤਜ਼ਾਮ ਨਹੀਂ ਕੀਤੇ ਗਏ ਹਨ। ਲੋਕਾਂ ਦਾ ਦੋਸ਼ ਸੀ ਕਿ ਜੇਕਰ ਚੰਡੀਗੜ੍ਹ ਕੋਲ ਪੈਂਦੇ ਪਿੰਡ ਦਾ ਇਹ ਹਾਲ ਹੈ ਤਾਂ ਪੰਜਾਬ ਵਿਚ ਕੀ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਸੀਐੱਮ ਹਾਊਸ ਦਾ ਵੀ ਘੇਰਾਓ ਕਰਨਗੇ ਤੇ ਮਾਮਲੇ ਨੂੰ ਹਾਈਕੋਰਟ ਤੱਕ ਲੈ ਕੇ ਜਾਣਗੇ।