ਪੰਜਾਬ ਦੀ ਮਾਨ ਸਰਕਾਰ ਨੇ ਆਪਣੇ 5 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਚੰਡੀਗੜ੍ਹ ਪੰਜਾਬ ਭਵਨ ਵਿਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਕੁਲਦੀਪ ਧਾਲੀਵਾਲ, ਮੰਤਰੀ ਹਰਭਜਨ ਈਟੀਓ, ਮੰਤਰੀ ਚੇਤਨ ਸਿੰਘ ਜੋੜਾਮਾਜਰਾ ਤੇ ਮੰਤਰੀ ਹਰਜੋਤ ਬੈਂਸ ਨੇ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਬਣੇ 5 ਮਹੀਨੇ ਹੋ ਚੁੱਕੇ ਹਨ। ਉਸ ਦੇ ਬਾਅਦ ਤੋਂ ਪੰਜਾਬੀਆਂ ਦੇ ਹੱਕ ਵਿਚ ਵੱਡੇ ਫੈਸਲੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਬਣਨ ਦੇ ਬਾਅਦ ਪੰਜਾਬ ਦਾ ਫਾਈਨਾਂਸ ਪ੍ਰਿੰਸੀਪਲ ਕਰਜ਼ 6349 ਕਰੋੜ ਅਸੀਂ ਵਾਪਸ ਕੀਤਾ ਜਦੋਂ ਕਿ 6000 ਕਰੋੜ ਦਾ ਵਿਆਜ ਦਿੱਤਾ। ਇਸ ਤਰ੍ਹਾਂ 12339 ਕਰੋੜ ਰੁਪਏ 5 ਮਹੀਨੇ ਵਿਚ ਵਾਪਸ ਕਰ ਚੁੱਕੇ ਹਾਂ।10729 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਸੀ।
ਜੀਐੱਸਟੀ ਕੁਲੈਕਸ਼ਨ ਵਿਚ 27 ਫੀਸਦੀ ਦੀ ਗਰੋਥ ਦਾ ਟੀਚਾ ਸੀ ਪਰ 24.15 ਫੀਸਦੀ ਦਾ ਵਾਧਾ 7 ਮਹੀਨਿਆਂ ਵਿਚ ਹੋਇਆ। ਐਕਸਾਈਜ਼ ਵਿਚ 43.47 ਫੀਸਦੀ ਦਾ ਵਾਧਾ ਹੋ ਚੁੱਕਾ ਹੈ। 3108 ਕਰੋੜ ਦਾ ਮਾਲੀਆ ਵਸੂਲਿਆ ਗਿਆ ਹੈ ਤੇ 941 ਕਰੋੜ ਰੁਪਏ ਦੀ ਗ੍ਰੋਥ ਹੋਈ ਹੈ। ਸੈਂਟਰ ਸਪੋਂਸਰਡ ਸਕੀਮ ਨਾਲ ਸਾਨੂੰ 703 ਕਰੋੜ ਰੁਪਏ ਆਏ ਹਨ.
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਕਾਰਪੋਰੇਸ਼ਨ ਵਿਭਾਗ : ਨਾਬਾਰਡ ਲੋਨ ਲਈ 525 ਕਰੋੜ ਦੇ ਚੁੱਕੇ ਹਾਂ, ਉਨ੍ਹਾਂ ਦੇ ਮੁਲਾਜ਼ਮਾਂ ਨੂੰ 188 ਕਰੋੜ ਦੀ ਰਾਹਤ ਦਿੱਤੀ ਹੈ। ਗੰਨਾ ਕਿਸਾਨ : ਗੰਨੇ ਦਾ ਬਕਾਇਆ 200 ਕਰੋੜ ਕਿਸਾਨਾਂ ਨੂੰ ਦਿੱਤਾ। ਫੂਡ ਸਪਲਾਈ : ਪਨਸਪ ਨੂੰ ਘਾਟੇ ਤੋਂ ਕੱਢਣ ਲਈ 100 ਕਰੋੜ ਦਿੱਤੇ ਜਾ ਚੁੱਕੇ ਹਨ। ਐਗਲੀਕਚਰ ਫਾਰਮਰ ਵੈਲਫੇਅਰ ਲਈ 66.56 ਕਰੋੜ, ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ, ਪਾਵਰ ਸਬਸਿਡੀ ਬਜਟ 15845 ਕਰੋੜ ਦਾ ਬਜਟ ਸੀ, 5341 ਕਰੋੜ ਦਿੱਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਉਚ ਐਜੂਕੇਸ਼ਨ ਲਈ 25.75 ਫੀਸਦੀ ਤੇ ਬਾਕੀ ਹੋਰ ਸਕੀਮਾਂ ਲਈ 35.06 ਫੀਸਦੀ ਸੂਬਾ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਹਨ।