ਭਾਜਪਾ ਨੇਤਾ ਤੇ ਸਾਬਕਾ ਐਕਟ੍ਰੈਸ ਸੋਨਾਲੀ ਫੋਗਾਟ ਦਾ 42 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਮੌਤ ਦੀ ਵਜ੍ਹਾ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਉਨ੍ਹਾਂ ਦੇ ਭਰਾ ਰਿੰਕੂ ਨੇ ਇਸ ਨੂੰ ਹੱਤਿਆ ਦੱਸਿਆ। ਇਸ ਮਾਮਲੇ ਵਿਚ ਰਿੰਕੂ ਨੇ ਸਨਸਨੀਖੇਜ ਦਾਅਵਾ ਕੀਤਾ ਹੈ। ਉੁਨ੍ਹਾਂ ਨੇ ਸੋਨਾਲੀ ਦੇ ਪੀਏ ਸੁਧੀਰ ‘ਤੇ ਜਬਰ ਜਨਾਹ ਅਤੇ ਕਤਲ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਗੋਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਿੰਕੂ ਨੇ ਕਿਹਾ ਕਿ ਸੁਧੀਰ ਨੇ ਕਈ ਵਾਰ ਸੋਨਾਲੀ ਨਾਲ ਜਬਰ ਜਨਾਹ ਕੀਤਾ। ਉਸ ਨੇ ਜਬਰ ਜਨਾਹ ਦਾ ਵੀਡੀਓ ਬਣਾ ਲਿਆ ਸੀ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਸੁਧੀਰ ਸੋਨਾਲੀ ਨੂੰ ਬਲੈਕਮੇਲ ਕਰ ਰਿਹਾ ਸੀ। ਰਿੰਕੂ ਨੇ ਕਿਹਾ ਕਿ ਸੁਧੀਰ ਨੇ ਸੋਨਾਲੀ ਦੇ ਘਰ ਵਿਚ ਚੋਰੀ ਕਰਵਾਈ ਸੀ। ਇਸ ਦੇ ਬਾਅਦ ਉਸ ਨੇ ਘਰ ਦੇ ਕੁੱਕ ਤੇ ਹੋਰ ਸਟਾਫ ਨੂੰ ਹਟਾ ਦਿੱਤਾ ਸੀ ਤੇ ਆਪਣੇ ਲੋਕਾਂ ਨੂੰ ਨੌਕਰੀ ‘ਤੇ ਰੱਖ ਦਿੱਤਾ ਸੀ।
ਸੁਧੀਰ ਸੋਨਾਲੀ ਦੇ ਖਾਣੇ ਦੀ ਵਿਵਸਥਾ ਕਰਦਾ ਸੀ। ਉਹ ਸੋਨਾਲੀ ਨੂੰ ਖਾਣੇ ਵਿਚ ਮਿਲਾ ਕੇ ਜ਼ਹਿਰ ਦੇਣ ਲੱਗਾ। ਸੋਨਾਲੀ ਨੇ ਆਪਣੇ ਭਰਾ ਰਿੰਕੂ ਨੂੰ ਕਿਹਾ ਸੀ ਕਿ ਸੁਧੀਰ ਨੇ ਉਸ ਨੂੰ ਖਾਣ ਲਈ ਖੀਰ ਦਿੱਤੀ ਸੀ। ਖੀਰ ਖਾਣ ਦੇ ਬਾਅਦ ਉਸ ਦੇ ਹੱਥ-ਪੈਰ ਕੰਬਣ ਲੱਗੇ ਸਨ। ਉਸ ਦੇ ਸਰੀਰ ਵਿਚ ਬੇਚੈਨੀ ਤੇ ਘਬਰਾਹਟ ਵਧ ਗਈ ਸੀ। ਸੋਨਾਲੀ ਹਿਸਾਰ ਆ ਕੇ ਪੁਲਿਸ ਨੂੰ ਆਪਣੇ ਨਾਲ ਹੋਣ ਵਾਲੀ ਜ਼ਿਆਦਤੀ ਬਾਰੇ ਦੱਸਣ ਵਾਲੀ ਸੀ ਤੇ ਸੁਧੀਰ ਸਾਂਗਵਾਨ ਨੂੰ ਸਖਤ ਸਜ਼ਾ ਦਿਵਾਉਣ ਵਾਲੀ ਸੀ।
ਵੀਡੀਓ ਲਈ ਕਲਿੱਕ ਕਰੋ -: